ਰਘੂਰਾਮ ਰਾਜਨ ‘ਆਪ’ ਦੇ ਰਾਜ ਸਭਾ ਉਮੀਦਵਾਰ?

0
512

ਦਿੱਲੀ: ਰਿਜਰਵ ਬੈਂਕ ਆਫ ਇਡੀਆ ਦੇ ਸਾਬਕਾ ਮੁੱਖੀ ਸ੍ਰੀ ਰਘੂਰਾਮ ਰਾਜਨ ‘ਆਮ ਆਦਮੀ ਪਾਰਟੀ’ ਦੇ ਰਾਜ ਸਭਾ ਲਈ ਉਮਦੀਵਾਰ ਹੋ ਸਕਦੇ ਹਨ। ਸਨ 2015 ਵਿਚ ਦਿੱਲੀ ਅਸੈਬਲੀ ਵਿਚ ਵੱਡੀ ਜਿੱਤ ਤੋ ਬਾਅਦ ਆਪ ਦੇ ਹਿਸੇ 3 ਰਾਜ ਸਭਾ ਦੀਆਂ ਸੀਟਾਂ ਆਉਦੀਆਂ ਹਨ ਜਿਨਾਂ ਨੂੰ ਅਗਲੇ ਸਾਲ ਜਨਵਰੀ ਵਿਚ ਭਰਨਾ ਹੈ। ਇਸ ਲਈ ਆਪ ਸੁਪਰੀਮੋ ਕੇਜਰੀਵਾਲ ਚਹੁੰਦੇ ਹਨ ਕਿ ਉਹ ਰਾਜ ਸਭਾ ਵਿਚ ਪਾਰਟੀ ਤੋ ਬਾਹਰ ਦੇ ਵਿਅਕਤੀਆਂ ਨੂੰ ਆਪਣੇ ਮੈਬਰਾ ਬਣਾ ਕੇ ਭੇਜਣ । ਇਸ ਲਈ ੳਨਾ ਨੇ ਸ੍ਰੀ ਰਘੂਰਾਮ ਰਾਜਨ ਨੂੰ ਸਪੰਰਕ ਵੀ ਕੀਤਾ ਹੈ। ਭਾਵੇ ਪਾਰਟੀ ਦੇ ਬਹੁਤੇ ਮੈਬਰਾਂ ਬਾਹਰਲੇ ਯੋਗ ਵਿਅਕਤੀਆਂ ਨੂੰ ਰਾਜ ਸਭਾ ਵਿਚ ਭੇਜਣ ਦੇ ਹੱਕ ਵਿਚ ਹਨ ਪਰ ਕੁਝ ਇਤਰਾਜ ਵੀ ਹਨ। ਇਨਾਂ ਵਿਚੋ ਵੱਡਾ ਨਮ ਕੁਮਾਰ ਵਿਸਵਾਸ ਦਾ ਹੈ ਜਿਸ ਨੇ ਰਾਜ ਸਭਾ ਵਿਚ ਜਾਣ ਦੀ ਹਾਮੀ ਭਰੀ ਹੈ। ਉਸ ਦਾ ਕਹਿਣਾ ਦੀ ਕਿ ਮੈ ਵੀ ਇਨਸਾਨ ਹਾਂ। ਕੁਮਾਰ ਵਿਸਵਾਸ ਨੂੰ ਆਰ ਐਸ ਐਸ ਦਾ ਬੰਦਾ ਕਹਿ ਕੇ ਕਈ ਵਾਰ ਆਪ ਵਿਚ ਉਸ ਦਾ ਵਿਰੋਧ ਹੁੰਦਾ ਰਿਹਾ ਹੈ। ਹੁਣ ਦੇਖਣਾ ਹੈ ਕਿ ਆਪ ਕਿਸ ਨੂੰ ਰਾਜ ਸਭਾ ਵਿਚ ਭੇਜਦਾ ਹੈ।