ਨਵੀਂ ਦਿੱਲੀ -ਪੰਜਾਬ ਦੀ ਰਾਜਪੂਤ ਮਹਾਸਭਾ ਨੇ ਫ਼ਿਲਮ ‘ਪਦਮਾਵਤ’ ਦਾ ਵਿਰੋਧ ਵਾਪਸ ਲੈ ਲਿਆ ਹੈ | ਇੰਡੀਅਨ ਐਕਸਪੈੱ੍ਰਸ ਦੀ ਖ਼ਬਰ ਅਨੁਸਾਰ ਬੁੱਧਵਾਰ ਨੂੰ ਰਾਜਪੂਤ ਸਮਾਜ ਨਾਲ ਜੁੜੇ ਲੋਕਾਂ ਨੇ ਪਠਾਨਕੋਟ ‘ਚ ਇਕ ਵਿਸ਼ੇਸ਼ ਸਕਰੀਨਿੰਗ ‘ਚ ਇਹ ਫ਼ਿਲਮ ਦੇਖੀ | ਜਾਣਕਾਰੀ ਅਨੁਸਾਰ ਅਸਲ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਸਕਰੀਨਿੰਗ ਦਾ ਪ੍ਰਬੰਧ ਕੀਤਾ ਸੀ | ਸ਼ਾਮ ਨੂੰ ਹੋਈ ਇਸ ਸਕਰੀਨਿੰਗ ਦੇ ਬਾਅਦ ਹੀ ਰਾਜਪੂਤ ਮਹਾਂਸਭਾ ਨੇ ਆਪਣਾ ਵਿਰੋਧ ਵਾਪਸ ਲੈ ਲਿਆ | ਫ਼ਿਲਮ ਦੇਖਣ ਦੇ ਬਾਅਦ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਦਵਿੰਦਰ ਦਰਸ਼ੀ ਨੇ ਕਿਹਾ ਕਿ ਫ਼ਿਲਮ ‘ਚ ਰਾਜਪੂਤ ਸਮਾਜ ਦੇ ਿਖ਼ਲਾਫ਼ ਕੁਝ ਵੀ ਇਤਰਾਜ਼ਯੋਗ ਨਹੀਂ ਹੈ, ਹੁਣ ਅਸੀਂ ਸੰਤੁਸ਼ਟ ਹਾਂ ਅਤੇ ਫ਼ਿਲਮ ਦੇ ਰਿਲੀਜ਼ ਹੋਣ ਨਾਲ ਉਨ੍ਹਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ |