ਨਵੀਂ ਦਿੱਲੀ: ਦੇਸ਼ ‘ਚ ਸੱਤਾਧਾਰੀ ਭਾਜਪਾ ਦੀ ਵੈੱਬਸਾਈਟ ਹੈਕ ਹੋਣ ਦੀ ਖ਼ਬਰ ਹੈ। ਵੈੱਬਸਾਈਟ ਹੈਕ ਕਰ ਕੇ ਹੈਕਰਸ ਨੇ ਇਸ ‘ਤੇ ਅਸ਼ਲੀਲ ਮੈਸਜ ਲਿਖ ਦਿੱਤਾ ਸੀ। ਇਸ ਤੋਂ ਬਾਅਦ ਭਾਜਪਾ ਨੇ ਤੁਰੰਤ ਇਸ ‘ਤੇ ਕਾਰਵਾਈ ਕੀਤੀ ਅਤੇ ਫਿਰ ਵੈੱਬਸਾਈਟ ‘ਤੇ ਐਰਰ 522 ਆਉਣ ਲੱਗਾ। ਭਾਜਪਾ ਦੀ ਅਧਿਕਾਰਤ ਵੈੱਬਸਾਈਟ www.bjp.org/ ਵੈੱਬਸਾਈਟ ‘ਤੇ ਹੁਣ ਐਰਰ 522 ਦਿਖ ਰਿਹਾ ਹੈ ਅਤੇ ਉਸ ਦੇ ਹੇਠਾਂ ਕੁਨੈਕਸ਼ਨ ਟਾਈਮਡ ਆਊਟ ਦਾ ਮੈਸੇਜ ਲਿਖਿਆ ਆ ਰਿਹਾ ਹੈ।
ਐਰਰ 522 ਦਾ ਸਿੱਧਾ ਮਤਲਬ ਇਹ ਹੈ ਕਿ Cloudflare ਨਾਂ ਦੀ ਅਮਰੀਕੀ ਕੰਪਨੀ ਜੋ ਨੈੱਟਵਰਕ ਸਰਵਿਸ ਦਿੰਦੀ ਹੈ, ਉਹ ਵੈੱਬ ਸਰਵਰ ਤਕ ਪਹੁੰਚ ਨਹੀਂ ਸਕੀ ਯਾਨਿ ਨੈੱਟਰਵਕ ਸਰਵਿਸ ਦੇਣ ਵਾਲੀ ਕੰਪਨੀ ਦੇ ਸਰਵਰ ਦਾ ਮੂਲ ਵੈੱਬ ਸਰਵਰ ਨਾਲ ਸੰਪਰਕ ਨਹੀਂ ਹੋ ਰਿਹਾ।