ਨਵੀਂ ਦਿੱਲੀ ; ਦੇਸ਼ `ਚ ਦੂਜਾ ਸਭ ਤੋਂ ਜਿ਼ਆਦਾ ਰੁਜ਼ਗਾਰ ਦੇਣ ਵਾਲੇ ਛੋਟੇ ਤੇ ਦਰਮਿਆਨੇ ਉਦਯੋਗ (ਐਮਐਸਐਮਈ) ਖੇਤਰ ਨੂੰ ਵਧਾਵਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਈ ਨਵੀਆਂ ਸਕੀਮਾਂ ਦਾ ਐਲਾਨ ਕੀਤਾ ਹੈ, ਜਿਸ `ਚ ਇਸ ਖੇਤਰ ਦੀਆਂ ਇਕਾਈਆਂ ਨੂੰ ਕੇਵਲ 59 ਮਿੰਟ `ਚ ਇਕ ਕਰੋੜ ਰੁਪਏ ਤੱਕ ਦੇ ਕਰਜ਼ੇ ਦੀ ਆਨਲਾਈਨ ਮਨਜ਼ੂਰੀ ਦੀ ਸਹੂਲਤ ਵਾਲਾ ਇਕ ਪੋਰਟਲ ਵੀ ਹੈ। ਉਨ੍ਹਾਂ ਇਹ ਚੁੱਕੇ ਗਏ ਕਦਮਾਂ ਨੂੰ ਇਤਿਹਾਸਕ ਦੱਸਿਆ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮਾਲ ਤੇ ਸੇਵਾ ਕਰ (ਜੀਐਸਟੀ) ਦੇ ਤਹਿਤ ਰਜਿਸਟਰਡ ਐਮਐਸਐਮਈ ਇਕਾਈਆਂ ਹੁਣ ਇਸ ਸਹੂਲਤ ਨਾਲ ਸਿਰਫ 59 ਮਿੰਟ `ਚ ਇਕ ਕਰੋੜ ਰੁਪਏ ਤੱਕ ਦਾ ਕਰਜ਼ਾ ਹਾਸਲ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੀਐਸਟੀ ਦੇ ਤਹਿਤ ਰਜਿਸਟਰਡ ਐਮਐਸਐਮਈ ਇਕਾਈਆਂ ਨੂੰ ਇਕ ਕਰੋੜ ਰੁਪਏ ਦੀ ਸੀਮਾ `ਚ ਵਾਧੂ ਕਰਜ `ਤੇ ਵਿਆਜ ਦਰ `ਚ 2 ਫੀਸਦੀ ਦੀ ਵਿਆਜ ਮਦਦ ਦਾ ਵੀ ਐਲਾਨ ਕੀਤਾ।
ਇਸ ਖੇਤਰ `ਚ ਨਿਰਮਾਤਾਵਾਂ ਲਈ ਪ੍ਰਧਾਨ ਮੰਤਰੀ ਨੇ ਨਿਰਯਾਤ ਤੋਂ ਪਹਿਲਾਂ ਅਤੇ ਬਾਅਦ ਦੀ ਜ਼ਰੂਰਤ ਲਈ ਮਿਲਣ ਵਾਲੇ ਕਰਜੇ `ਤੇ ਵਿਆਜ ਮਦਦ ਨੂੰ ਤਿੰਨ ਫੀਸਦੀ ਤੋਂ ਵਧਾਕੇ ਪੰਜ ਫੀਸਦੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਵਧਾਵਾ ਦੇਣ ਲਈ ਕੁਲ 12 ਫੈਸਲਿਆਂ ਦਾ ਜਿ਼ਕਰ ਕਰਦੇ ਹੋਏ ਇਸ ਇਤਿਹਾਸਕ ਫੈਸਲਾ ਦੱਸਿਆ।