ਦਾਦੇ ਨੇ ਆਪਣੇ ਪੋਤੇ ਕੱਢੇ ਪਾਰਟੀ ‘ਚੋਂ ਬਾਹਰ

0
400

ਇੰਡੀਅਨ ਨੈਸ਼ਨਲ ਲੋਕ ਦਲ (ਆਈ.ਐਨ.ਐਲ.ਡੀ.) ਪਾਰਟੀ ਮੁਖੀ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਦੋ ਪੋਤਿਆਂ ਦੁਸ਼ਯੰਤ ਚੌਟਾਲਾ ਤੇ ਦਿਗਵਿਜੇ ਚੌਟਾਲਾ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖਾਸਤ ਕਰਨ ਦਾ ਹੁਕਮ ਦਿੱਤਾ ਹੈ।

ਦੋਵਾਂ ‘ਤੇ ਪਾਰਟੀ ਅਨੁਸ਼ਾਸਨ ਨੂੰ ਭੰਗ ਕਰਨ, ਗੁੰਡਾਗਰਦੀ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਦਾਦੇ ਦੇਵੀ ਲਾਲ ਦੇ ਜਨਮ-ਦਿਨ ਮੌਕੇ ਪਾਰਟੀ ਅੰਦਰ ਅਸੰਤੁਸ਼ਟਤਾ ਫੈਲਾਉਣ ਦਾ ਦੋਸ਼ ਲੱਗਿਆ ਸੀ। ਹਿਸਾਰ ਤੋਂ ਪਹਿਲੀ ਵਾਰ ਲੋਕ ਸਭਾ ਮੈਂਬਹਰ ਬਣੇ ਦੁਸ਼ਯੰਤ ਇਨੈਲੋ ਆਗੂ ਅਜੈ ਸਿੰਘ ਚੌਟਾਲਾ ਦੇ ਪੱਤਰ ਹਨ। ਦਿਗਵਿਜੈ ਸਿੰਘ, ਦੁਸ਼ਯੰਤ ਦਾ ਛੋਟਾ ਭਰਾ ਹੈ।

ਦੋਵਾਂ ਭਰਾਵਾਂ ਦੇ ਰੁਤਬੇ ਨੂੰ ਪਾਰਟੀ ਲਈ ਚੁਣੌਤੀ ਵਜੋਂ ਦੇਖਿਆ ਗਿਆ, ਖਾਸ ਕਰਕੇ ਦੋਵੇਂ ਆਪਣੇ ਚਾਚਾ ਅਭੈ ਸਿੰਘ ਚੌਟਾਲਾ ਦੀ ਅਗਵਾਈ ਉੱਤੇ ਚੁਣੌਤੀ ਪੇਸ਼ ਕਰ ਰਹੇ ਸਨ। ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਨੂੰ ਆਪਣੇ ਪਿਤਾ ਓ.ਪੀ. ਚੌਟਾਲਾ ਤੇ ਵੱਡੇ ਭਰਾ ਅਜੈ ਚੌਟਾਲਾ ਨੂੰ ਟੀਚਰ ਭਰਤੀ ਘੁਟਾਲੇ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਪਾਰਟੀ ਦੇ ਚਿਹਰੇ ਵਜੋਂ ਪੇਸ਼ ਕੀਤਾ ਗਿਆ ਸੀ।

ਦੁਸ਼ਯੰਤ ਤੇ ਦਿਗਵਿਜੈ ਦੋਵਾਂ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ. ਪਿਛਲੇ ਮਹੀਨੇ 7 ਅਕਤੂਬਰ ਨੂੰ ਗੋਹਾਨਾ ਰੈਲੀ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਇਨੈਲੋ ਆਗੂਆਂ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕੀਤੀ ਸੀ. ਇਸ ਰੈਲੀ ਤੋਂ ਬਾਅਦ ਦੋਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ।