17 ਹਜ਼ਾਰ ਐਪਸ ਰੱਖ ਰਹੀਆਂ ਹਨ ਤੁਹਾਡੇ ‘ਤੇ ਨਜ਼ਰ

0
851

ਅਧਿਐਨ ਵਿਚ ਖੋਜੀਆਂ ਦੀ ਟੀਮ ਨੇ ਪਤਾ ਲਾਇਆ ਹੈ ਕਿ 17 ਹਜ਼ਾਰ ਤੋਂ ਜ਼ਿਆਦਾ ਪ੍ਰਭਾਵਿਤ ਐਪਸ ਦੀ ਵਰਤੋਂ ਲੋਕ ਐਂਡਰਾਇਡ ਆਪ੍ਰੇਟਿੰਗ ਸਿਸਟਮ ‘ਤੇ ਵੱਡੀ ਗਿਣਤੀ ਵਿਚ ਕਰਦੇ ਹਨ। ਇਨ੍ਹਾਂ ਨੂੰ ਵਿਦਿਆਰਥੀਆਂ ਵਲੋਂ ਤਿਆਰ ਆਟੋਮੈਟਿਡ ਟੈਸਟ ਪ੍ਰੋਗਰਾਮ ਤਹਿਤ ਤਿਆਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 9 ਹਜ਼ਾਰ ਐਪਸ ਯੂਜ਼ਰ ਦੀ ਸਰਗਰਮੀ ਦੇ ਸਕਰੀਨ ਸ਼ਾਟਸ ਕਲਿੱਕ ਕਰ ਰਹੀਆਂ ਹਨ। ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੋ ਵਿਲਸਨ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਆਡੀਓ ਲੀਕ ਨਹੀਂ ਹੋਈ ਅਤੇ ਕਿਸੇ ਵੀ ਐਪ ਵਿਚ ਮਾਈਕ੍ਰੋਫੋਨ ਐਕਟੀਵੇਟ ਨਹੀਂ ਸੀ ਪਰ ਸਾਨੂੰ ਆਸ ਨਹੀਂ ਸੀ ਕਿ ਐਪਸ ਆਟੋਮੈਟਿਕਲੀ ਸਕਰੀਨ ਸ਼ਾਟਸ ਕਲਿੱਕ ਕਰ ਕੇ ਥਰਡ ਪਾਰਟੀਜ਼ ਤਕ ਪਹੁੰਚਾ ਰਹੀਆਂ ਹਨ। ਇਸ ਨਾਲ ਯੂਜ਼ਰਜ਼ ਦੀ ਨਿੱਜਤਾ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਫਾਇਦੇ ਲਈ ਕਿਸੇ ਫੋਨ ਦੀ ਨਿੱਜਤਾ ਦੀ ਕਿੰਨੀ ਆਸਾਨੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਵਿਲਸਨ ਨੇ ਕਿਹਾ ਕਿ ਜ਼ਾਹਿਰ ਹੈ ਕਿ ਇਸ ਜਾਣਕਾਰੀ ਦੀ ਵਰਤੋਂ ਗਲਤ ਮਕਸਦ ਲਈ ਕੀਤੀ ਜਾਵੇਗੀ ਅਤੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਯੂਜ਼ਰਜ਼ ਵਲੋਂ ਕੋਈ ਨੋਟੀਫਿਕੇਸ਼ਨ ਜਾਂ ਪਰਮੀਸ਼ਨ ਤੋਂ ਬਿਨਾਂ ਅਜਿਹਾ ਹੋ ਰਿਹਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਹ ਅਧਿਐਨ ਐਂਡਰਾਇਡ ਸਮਾਰਟਫੋਨਸ ‘ਤੇ ਕੀਤਾ ਗਿਆ ਹੈ ਪਰ ਹੁਣ ਇਹ ਮੰਨਣਾ ਮੁਸ਼ਕਲ ਹੈ ਕਿ ਹੋਰ ਆਪ੍ਰੇਟਿੰਗ ਸਿਸਟਮ ਵੀ ਸੁਰੱਖਿਅਤ ਹੋਣਗੇ।