ਦਿੱਲੀ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਿ੍ਤੀ ਇਰਾਨੀ ਤੋਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਕਮਾਨ ਵਾਪਸ ਲੈਂਦਿਆਂ ਇਹ ਵਿਭਾਗ ਰਾਜਵਰਧਨ ਸਿੰਘ ਰਾਠੌਰ ਨੂੰ ਸੌਂਪ ਦਿੱਤਾ ਹੈ। ਸ੍ਰੀਮਤੀ ਇਰਾਨੀ ਦਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿਚਲਾ ਲਗਪਗ ਇਕ ਸਾਲ ਦਾ ਸੇਵਾਕਾਲ ਵਿਵਾਦਾਂ ਵਿੱਚ ਰਿਹਾ ਹੈ। ਹੁਣ ਸਮ੍ਰਿਤੀ ਇਰਾਨੀ ਸਿਰਫ ਕੱਪੜਾ ਮੰਤਰੀ ਰਹਿ ਗਈ ਹੈ।
ਕੈਬਨਿਟ ਵਿੱਚ ਕੀਤੇ ਗਏ ਫੇਰਦਬਲ ਤਹਿਤ ਰੇਲਵੇ ਮੰਤਰੀ ਪੀਯੂਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਧੀਕ ਚਾਰਜ ਦਿੱਤਾ ਗਿਆ ਹੈ।ਐਸਐਸ ਆਹਲੂਵਾਲੀਆ ਤੋਂ ਪੀਣਯੋਗ ਪਾਣੀ ਅਤੇ ਸੈਨੀਟੇਸ਼ਨ ਦਾ ਰਾਜ ਮੰਤਰੀ ਵੱਜੋਂ ਮਹਿਕਮਾ ਲੈਕੇ ਇਲੈਕਟ੍ਰੌਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮਹਿਕਮਾ ਦੇ ਦਿੱਤਾ ਗਿਆ ਹੈ।