ਨਵੀਂ ਦਿੱਲੀ : ਵੀਰਵਾਰ 13 ਜੁਲਾਈ, 2023 ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਮਾਹਿਰਾਂ ਅਨੁਸਾਰ ਅਮਰੀਕੀ ਡਾਲਰ ਸੂਚਕ ਅੰਕ ਦੇ 15 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਅੱਜ ਏਸ਼ੀਆਈ ਤੇ ਭਾਰਤੀ ਬਾਜ਼ਾਰਾਂ ‘ਚ ਸਵੇਰ ਦੇ ਸੌਦਿਆਂ ‘ਚ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਇਆ।
ਅੱਜ ਸੋਨੇ ਦੀ ਕੀਮਤ ਕੀ ਹੈ?
ਹਾਜ਼ਿਰ ਬਾਜ਼ਾਰ ‘ਚ ਮਜ਼ਬੂਤ ਮੰਗ ਦੇ ਚੱਲਦਿਆਂ ਅੱਜ ਵਾਇਦਾ ਕਾਰੋਬਾਰ ‘ਚ ਸੋਨਾ 103 ਰੁਪਏ ਵਧ ਕੇ 59,291 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਮਲਟੀ ਕਮੋਡਿਟੀ ਐਕਸਚੇਂਜ ‘ਤੇ, ਅਗਸਤ ਡਲਿਵਰੀ ਲਈ ਸੋਨੇ ਦੇ ਸੌਦੇ ਦੀ ਕੀਮਤ 103 ਰੁਪਏ ਜਾਂ 0.17 ਫੀਸਦੀ ਵਧ ਕੇ 59,291 ਰੁਪਏ ਪ੍ਰਤੀ 10 ਗ੍ਰਾਮ ਹੋ ਗਈ, ਜਿਸ ‘ਚ 10,166 ਲਾਟ ਲਈ ਕਾਰੋਬਾਰ ਹੋਇਆ।
ਵਿਸ਼ਲੇਸ਼ਕਾਂ ਨੇ ਕਿਹਾ ਕਿ ਭਾਗੀਦਾਰਾਂ ਦੁਆਰਾ ਨਵੀਂ ਸਥਿਤੀ ਬਣਾਉਣ ਨਾਲ ਮੁੱਖ ਤੌਰ ‘ਤੇ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਗਿਆ। ਵਿਸ਼ਵ ਪੱਧਰ ‘ਤੇ ਨਿਊਯਾਰਕ ‘ਚ ਸੋਨਾ 3.90 ਫੀਸਦੀ ਵਧ ਕੇ 1,965.60 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ।