ਪਟਨਾ— ਭਾਜਪਾ ਦੇ ਸ਼ਤਰੂਘਨ ਸਿਨ੍ਹਾ ਨੇ ਕਰਨਾਟਕ ਵਿਧਾਨਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ‘ਚ ਹਮਲਾਵਰ ਰਵੱਈਏ ਤੋਂ ਅਸੰਤੁਸ਼ਟੀ ਜਤਾਉਂਦੇ ਹੋਏ ਅੱਜ ਕੁਝ ਸਲਾਹ ਦੇਣ ਦੀ ਕੋਸ਼ਿਸ਼ ਕੀਤੀ। ਕਰਨਾਟਕ ‘ਚ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਵੀਰਵਾਰ ਨੂੰ ਰੁਕ ਗਿਆ। ਅਕਸਰ ਪਾਰਟੀ ਨਾਲ ਅਲੱਗ ਰਵੱਈਆ ਅਪਣਾਉਣ ਵਾਲੇ ਸਿੰਨ੍ਹਾ ਨੇ ਕਈ ਟਵੀਟ ਕੀਤੇ। ਉਨ੍ਹਾਂ ਨੇ ਟਵੀਟ ‘ਚ ਮੋਦੀ ਨੂੰ ਟੈਗ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਨਾਲ ਕੋਈ ਬੁੱਧੀਮਾਨ ਨਹੀਂ ਬਣ ਜਾਂਦਾ।
ਉਨ੍ਹਾਂ ਨੇ ਕਿਹਾ ਕਿ ਸ਼੍ਰੀਮਾਨ ਚੋਣ ਪ੍ਰਚਾਰ ਰੁਕ ਗਿਆ, ਧਨ ਸ਼ਕਤੀ ਦੇ ਬਾਵਜੂਦ ਜਨ ਸ਼ਕਤੀ ਮਜ਼ਬੂਤ ਹੋਵੇਗੀ। ਉਨ੍ਹਾਂ ਨੇ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੋਵਾਂ ਨੂੰ ਟੈਗ ਕਰਦੇ ਹੋਏ ਲਿਖਿਆ, ‘ਜੇਕਰ ਮੈਨੂੰ ਇਕ ਸਟਾਰ ਪ੍ਰਚਾਰਕ ਦੇ ਤੌਰ ‘ਤੇ ਸੱਦਾ ਨਹੀਂ ਦਿੱਤਾ ਹੈ, ਮੈਂ ਨਿਮਰਤਾ ਨਾਲ ਇਕ ਪੁਰਾਣੇ ਦੋਸਤ, ਸ਼ੁਭਚਿੰਤਕ ਅਤੇ ਪਾਰਟੀ ਸਮਰਥਕ ਦੇ ਤੌਰ ‘ਤੇ ਸੁਝਾਅ ਦਿੰਦਾ ਹਾਂ… ਸਾਨੂੰ ਸੀਮਾ ਪਾਰ ਨਹੀਂ ਕਰਨੀ ਚਾਹੀਦੀ। ਸਾਨੂੰ ਨਿੱਜ਼ੀ ਨਹੀਂ ਹੋਣਾ ਚਾਹੀਦਾ ਅਤੇ ਸਾਨੂੰ ਸੀਮਾ ਬਣਾਈ ਰੱਖਦੇ ਹੋਏ ਮੁੱਦਿਆਂ ਨੂੰ ਰੱਖਣਾ ਚਾਹੀਦਾ ਹੈ। ਮਾਣਯੋਗ ਪ੍ਰਧਾਨ ਮੰਤਰੀ ਦੀ ਸੀਮਾ ਅਤੇ ਸ਼ਾਨ ਬਰਕਰਾਰ ਰਹਿਣੀ ਚਾਹੀਦੀ ਹੈ।