ਇੱਕ ਹੋਰ ਬੀਜੇਪੀ ਲੀਡਰ ਬਰੀ

0
432

ਹਿਮਦਾਬਾਦ – 2002 ਦੇ ਨਰੋਦਾ ਪਾਟੀਆ ਕਤਲੇਆਮ ਮਾਮਲੇ ‘ਚ ਸਾਬਕਾ ਮੰਤਰੀ ਮਾਇਆ ਕੋਡਨਾਨੀ ਨੂੰ ਗੁਜਰਾਤ ਹਾਈਕੋਰਟ ਤੋਂ ਰਾਹਤ ਮਿਲੀ ਹੈ, ਗੁਜਰਾਤ ਹਾਈਕੋਰਟ ਨੇ ਇਸ ਮਾਮਲੇ ‘ਚ ਉਨ੍ਹਾਂ ਨੂੰ ਨਿਰਦੋਸ਼ ਕਰਾਰ ਦਿੱਤਾ ਹੈ। ਉਥੇ ਹੀ, ਹਾਈਕੋਰਟ ਵਲੋਂ ਬਾਬੂ ਬਜਰੰਗੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਉਸ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਾਬੂ ਬਜਰੰਗੀ ਤੋਂ ਇਲਾਵਾ ਹਰੇਸ਼ ਛਾਰਾ, ਸੁਰੇਸ਼ ਲੰਗੜਾ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ 27 ਫਰਵਰੀ 2002 ਨੂੰ ਗੋਧਰਾ ‘ਚ ਸਾਬਰਮਤੀ ਐਕਸਪ੍ਰੈਸ ਦੀਆਂ ਬੋਗੀਆਂ ਸਾੜਨ ਦੀ ਘਟਨਾ ਤੋਂ ਬਾਅਦ ਅਗਲੇ ਦਿਨ ਗੁਜਰਾਤ ਦੰਗਿਆਂ ਦੀ ਲਪੇਟ ‘ਚ ਆ ਗਿਆ ਸੀ ਅਤੇ ਨਰੋਦਾ ਪਾਟੀਆ ਸਭ ਤੋਂ ਬੁਰੀ ਤਰ੍ਹਾਂ ਸੜਿਆ ਸੀ, ਇਥੇ ਦੰਗਿਆਂ ਵਿਚ 97 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ 33 ਲੋਕ ਜ਼ਖਮੀ ਹੋਏ ਸਨ। ਬਹੁਚਰਚਿਤ ਦੋਸ਼ੀ ਬਾਬੂ ਬਜਰੰਗੀ ਬਜਰੰਗ ਦਲ ਦਾ ਸਾਬਕਾ ਨੇਤਾ ਹੈ।