ਨੀਰਵ ਮੋਦੀ ਦੇ ਮਹਿਲ ਤੋਂ ਕਰੋੜਾਂ ਦਾ ਸਮਾਨ ਬਰਾਮਦ

0
369

ਮੁੰਬਈ : 12 ਹਜ਼ਾਰ ਕਰੋੜ ਰੁਪਏ ਦੀ ਬੈਂਕ ਘਪਲੇਬਾਜ਼ੀ ਮਾਮਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ ਟਿਕਾਣਿਆਂ ‘ਤੇ ਈਡੀ ਅਤੇ ਸੀਬੀਆਈ ਦੀ ਸਾਂਝੀ ਟੀਮ ਨੇ ਛਾਪਾ ਮਾਰਿਆ ਹੈ। ਮੁੰਬਈ ਦੇ ਸਮੁੰਦਰ ਮਹਿਲ ਵਿੱਚ ਨੀਰਵ ਦੇ ਟਿਕਾਣਿਆਂ ‘ਤੇ ਛਾਪੇ ਵਿੱਚ ਮਹਿੰਗੇ ਗਹਿਣੇ ਅਤੇ ਮਹਿੰਗਾ ਸਾਮਾਨ ਬਰਾਮਦ ਹੋਇਆ ਹੈ। ਛਾਪੇ ਦੌਰਾਨ 10 ਕਰੋੜ ਦੀ ਇੱਕ ਅੰਗੂਠੀ ਮਿਲੀ ਹੈ। ਇਸ ਤੋਂ ਇਲਾਵਾ 10 ਕਰੋੜ ਰੁਪਏ ਦੀ ਕੀਮਤ ਦੀ ਪੇਂਟਿੰਗ ਵੀ ਮਿਲੀ ਹੈ। ਹੁਣ ਤੱਕ 27 ਕਰੋੜ ਰੁਪਏ ਦਾ ਸਾਮਾਨ ਬਰਾਮਦ ਹੋ ਚੁੱਕਿਆ ਹੈ। ਛਾਪੇਮਾਰੀ ਵਿੱਚ ਮਹਿੰਗੀਆਂ ਘੜੀਆਂ ਵੀ ਬਰਾਮਦ ਹੋਈਆਂ ਹਨ। ਇਨਾਂ ਦੀ ਕੀਮਤ 1.40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਨਾਲ ਹੀ ਕਰੋੜਾਂ ਦੀ ਜਵੈਲਰੀ ਵੀ ਮਿਲੀ ਹੈ। ਛਾਪੇਮਾਰੀ 22 ਤਰੀਕ ਨੂੰ ਸ਼ੁਰੂ ਹੋਈ ਸੀ। ਨੀਰਵ ਨੇ ਕਲਾਕਾਰਾਂ ਦੀਆਂ ਮਹਿੰਗੀਆਂ ਪੇਂਟਿੰਗਸ ਵੀ ਖਰੀਦੀਆਂ ਸਨ। ਹੁਣ ਤੱਕ ਨੀਰਵ ਮੋਦੀ ਦੇ ਟਿਕਾਣਿਆਂ ਤੋਂ ਜੋ ਵੀ ਬਰਾਮਦ ਹੋ ਚੁੱਕਿਆ ਹੈ ਉਸ ਦੀ ਕੀਮਤ ਕਰੋੜਾਂ ਵਿੱਚ ਹੈ। ਟੀਮਾਂ ਲਗਾਤਾਰ ਛਾਪੇ ਮਾਰ ਰਹੀਆਂ ਹਨ।