ਵਿਗਿਆਨੀਆਂ ਦੀ ਚੇਤਾਵਨੀ!!

0
326

ਸੰਯੁਕਤ ਰਾਸ਼ਟਰ — ਸੰਯੁਕਤ ਰਾਸ਼ਟਰ ਦੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਧਰਤੀ ਤੋਂ ਪੌਦੇ, ਜਾਨਵਰ ਅਤੇ ਸਾਫ ਪਾਣੀ ਗਾਇਬ ਹੋ ਰਹੇ ਹਨ। ਜਲਵਾਯੂ ਪਰਿਵਰਤਨ ਦੇ ਖਤਰਿਆਂ ਦੇ ਕਾਰਨ ਸਾਡੀ ਧਰਤੀ ਹੌਲੀ-ਹੌਲੀ ਇਕੱਲੇ ਗ੍ਰਹਿ ਵਿਚ ਬਦਲ ਰਹੀ ਹੈ। ਕੋਲੰਬੀਆ ਵਿਚ ਬੈਠਕ ਦੇ ਬਾਅਦ ਵਿਗਿਆਨੀਆਂ ਨੇ ਚਾਰ ਖੇਤਰਾਂ ਅਮਰੀਕਾ, ਯੂਰਪ, ਮੱਧ ਏਸ਼ੀਆ, ਅਫਰੀਕਾ ਅਤੇ ਏਸ਼ੀਆ ਪੈਸੇਫਿਕ ਖੇਤਰ ‘ਤੇ ਆਧਾਰਿਤ ਰਿਪੋਰਟ ਜਾਰੀ ਕੀਤੀ। ਸ਼ੋਧ ਟੀਮ ਦੇ ਮੁਖੀ ਰੌਬਰਟ ਵਾਟਸਨ ਦਾ ਕਹਿਣਾ ਹੈ ਕਿ ਇਹ ਅਧਿਐਨ ਧਰਤੀ ਨੂੰ ਇਨਸਾਨਾਂ ਦੇ ਰਹਿਣ ਲਈ ਬਿਹਤਰ ਜਗ੍ਹਾ ਬਣਾਉਣ ਨਾਲ ਸੰਬੰਧਿਤ ਹੈ। ਕਿਉਂਕਿ ਅਸੀਂ ਸਾਫ ਪਾਣੀ, ਭੋਜਨ ਅਤੇ ਜਨਤਕ ਸਫਾਈ ਲਈ ਜੀਵ ਭਿੰਨਤਾ ‘ਤੇ ਨਿਰਭਰ ਕਰਦੇ ਹਾਂ। ਇਸ ਲਈ ਇਸ ਗ੍ਰਹਿ ‘ਤੇ ਮੌਜੂਦ ਸਾਰਿਆਂ ਦੀ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਹੁਣ ਸਾਨੂੰ ਆਉਣ ਵਾਲੇ ਸਮੇਂ ਵਿਚ ਭੋਜਨ ਅਤੇ ਪਾਣੀ ਦੀ ਸਮੱਸਿਆ ਹੋ ਸਕਦੀ ਹੈ। ਮਾਹਰਾਂ ਦਾ ਇਸ਼ਾਰਾ ਇਸ ਅਫਰੀਕਾ ਵਿਚ ਆਖਰੀ ਨਰ ਨੌਰਦਨ ਵ੍ਹਾਈਟ ਗੈਂਡੇ, ਹਾਥੀਆਂ ਦੀ ਘੱਟਦੀ ਗਿਣਤੀ, ਸ਼ੇਰ ਅਤੇ ਪੈਂਗੋਲਿਨ ਦੇ ਖਤਮ ਹੋਣ ਦੇ ਕੰਢੇ ਵੱਲ ਸੀ।
ਤਿੰਨ ਸਾਲ ਦੇ ਅਧਿਐਨ ਦੇ ਬਾਅਦ ਜਾਰੀ ਰਿਪੋਰਟ ਵਿਚ ਮਾਹਰਾਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਚੀਜ਼ਾਂ ਵੱਲ ਵੀ ਧਿਆਨ ਦੇਣਾ ਹੈ, ਜੋ ਆਸਾਨੀ ਨਾਲ ਨਜ਼ਰ ਨਹੀਂ ਆ ਰਹੀਆਂ। ਸਾਡੀ ਧਰਤੀ ‘ਤੇ ਲੋਕਾਂ ਦੀ ਭੀੜ ਵੱਧ ਰਹੀ ਹੈ। ਇਸ ਦੇ ਇਲਾਵਾ ਲੋਕ ਹੁਣ ਜ਼ਿਆਦਾ ਅਮੀਰ ਹਨ। ਵੱਧਦੀ ਆਬਾਦੀ ਦੀਆਂ ਭੋਜਨ, ਪਾਣੀ , ਜ਼ਮੀਨ ਅਤੇ ਊਰਜਾ ਦੀਆਂ ਲੋੜਾਂ ਵੱਧ ਗਈਆਂ ਹਨ। ਜਿਸ ਤਰ੍ਹਾਂ ਨਾਲ ਮਨੁੱਖ ਇਨ੍ਹਾਂ ਚੀਜ਼ਾਂ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਸ ਨਾਲ ਜੈਵ ਭਿੰਨਤਾ ਲਈ ਖਤਰਾ ਪੈਦਾ ਹੋ ਰਿਹਾ ਹੈ। ਮਨੁੱਖ ਦੀਆਂ ਵੱਧਦੀਆਂ ਲੋੜਾਂ ਕਾਰਨ ਪੌਦਿਆਂ ਅਤੇ ਜਾਨਵਰਾਂ ਨੂੰ ਨੁਕਸਾਨ ਹੋ ਰਿਹਾ ਹੈ। ਮਨੁੱਖ ਵੱਲੋਂ ਵਰਤੀਆਂ ਜਾ ਰਹੀਆਂ ਚੀਜ਼ਾਂ ਦੇ ਹਾਨੀਕਾਰਕ ਰਸਾਇਣ ਉਨ੍ਹਾਂ ਨੂੰ ਤਕਲੀਫ ਦੇ ਰਹੇ ਹਨ। ਪ੍ਰਦੂਸ਼ਣ ਨੂੰ ਖਤਮ ਕਰਨ ਵਿਚ ਸਹਾਇਕ ਜੰਗਲ, ਤਰਾਈ ਖੇਤਰ, ਖਤਮ ਹੋ ਰਹੇ ਹਨ ਅਤੇ ਸਾਫ ਪਾਣੀ ਦੀ ਕਮੀ ਹੋ ਰਹੀ ਹੈ। ਜਲਵਾਯੂ ਪਰਿਵਰਤਨ ਅਤੇ ਵੱਧਦੇ ਗਲੋਬਲ ਤਾਪਮਾਨ ਨਾਲ ਵੀ ਜੈਵ ਭਿੰਨਤਾ ਨੂੰ ਖਤਰਾ ਵੱਧ ਰਿਹਾ ਹੈ।