ਹਾਂਗਕਾਂਗ ਸਰਕਾਰ ਹਰੇਕ ਵਾਸੀ ਨੂੰ ਦੇਊ 4000 ਡਾਲਰ, ਸ਼ਰਤਾਂ ਲਾਗੂ

0
1520

ਹਾਂਗਕਾਂਗ (ਪ ਚ ਬ): ਹਾਂਗਕਾਂਗ ਸਰਕਾਰ ਨੇ ਕੱਲ ਐਲਾਨ ਕੀਤਾ ਕਿ ਹਰ ਇਕ ਨਿਵਾਸੀ ਨੂੰ 4000 ਡਾਲਰ ਰਾਹਤ ਰਾਸ਼ੀ ਵਜੋ ਦਿਤਾ ਜਾਵੇਗਾ। ਇਹ ਐਲਾਨ ਸਰਕਾਰ ਤੇ ਪਾਏ ਜਾ ਰਹੇ ਦਬਾਅ ਕਾਰਨ ਪਿਆ। ਇਸ ਤੋ ਪਹਿਲਾ ਫਰਵਰੀ ਮਹੀਨੇ ਪੇਸ ਕੀਤੇ ਬਜਟ ਵਿਚ ਸਰਕਾਰ ਨੇ ਇਸ ਤਰਾ ਦੇ ਐਲਾਨ ਤੋ ਪਾਸਾ ਵੱਟ ਲਿਆ ਸੀ। ਹੁਣ ਕੀਤੇ ਐਨਾਲ ਅਨੁਸਾਰ ਇਹ ਰਾਸ਼ੀ ਉਨਾਂ ਲੋਕਾਂ ਨੂੰ ਮਿਲੇਗੀ ਜਿਨਾਂ ਨੂੰ ਬਜਟ ਵਿਚ ਕੀਤੇ ਰਾਹਤ ਐਲਾਨਾਂ ਦਾ ਕੋਈ ਫਾਇਦਾ ਨਹੀ ਹੋਇਆ। ਇਕ ਅੰਦਾਜੇ ਅਨੁਸਾਰ ਇਹ ਸਰਕਾਰੀ ਰਾਹਤ ਦਾ 28 ਲੱਖ ਲੋਕਾਂ ਨੂੰ ਲਾਭ ਹੋਵੇਗਾ।ਇਹ ਰਾਸ਼ੀ ਕਦੋ ਤੇ ਕਿਵੇ ਮਿਲੂ ਇਸ ਬਾਰੇ ਅਜੇ ਪੂਰੀ ਜਾਣਕਾਰੀ ਆਉਣੀ ਬਾਕੀ ਹੈ। ਸਰਕਾਰ ਦੇ ਇਸ ਐਲਾਨ ਦਾ ਬਹੁਤੇ ਲੋਕੀ ਸੁਆਗਤ ਕਰ ਰਹੇ ਹਨ ਤੇ ਕਈ ਵਿਰੋਧੀ ਵੀ ਹਨ।