ਮਮਤਾ ਦਾ ਕੌਮੀ ਸਿਹਤ ਸਕੀਮ ਨੂੰ ਬੰਗਾਲ ‘ਚ ਲਾਗੂ ਕਰਨ ਤੋਂ ਇਨਕਾਰ

0
444

ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੇਂਦਰੀ ਬਜਟ ‘ਚ ਐਲਾਨ ਕੀਤੀ ਗਈ ਕੌਮੀ ਸਿਹਤ ਸੁਰੱਖਿਆ ਸਕੀਮ (ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ) ਨੂੰ ਉਨ੍ਹਾਂ ਦੇ ਸੂਬੇ ‘ਚ ਲਾਗੂ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਫੀ ਮਿਹਨਤ ਤੋਂ ਇਕੱਤਰ ਕੀਤੇ ਆਪਣੇ ਸਰੋਤਾਂ ਨੂੰ ਬਰਬਾਦ ਨਹੀਂ ਕੀਤਾ ਜਾਵੇਗਾ। ਇਸ ਸਕੀਮ ਲਈ 40 ਫ਼ੀਸਦੀ ਰਕਮ ਸੂਬਿਆਂ ਨੂੰ ਦੇਣੀ ਹੈ। ਉਨ੍ਹਾਂ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਕਿਹਾ ਕਿ ਜਦੋਂ ਪੱਛਮੀ ਬੰਗਾਲ ਕੋਲ ਪਹਿਲਾ ਤੋਂ ਹੀ ਸਕੀਮ ਹੈ ਤਾਂ ਦੂਸਰੀ ਲਈ ਉਨ੍ਹਾਂ ਦਾ ਸੂਬਾ ਪੈਸੇ ਕਿਉਂ ਦੇਵੇ। ਮਮਤਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵੱਖ ਵੱਖ ਯੋਜਨਾਵਾਂ ਲਈ ਮੋਦੀ ਸਰਕਾਰ ਫ਼ੰਡ ਰੋਕ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਧਮਕੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਨੇ ਲੋਕ ਵਿਰੋਧੀ ਨੀਤੀਆਂ ਨਾ ਬਦਲੀਆਂ ਤਾਂ ਉਹ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰ ਦੇਵੇਗੀ।