ਕੈਥੇ ਪੈਸਫਿਕ ਦੀ ਅੱਖ ਭਾਰਤ ਤੇ

0
586

ਹਾਂਗਕਾਂਗ 4 ਸਤੰਬਰ 2017(ਗਰੇਵਾਲ): ਹਾਂਗਕਾਂਗ ਦੀ ਵੱਡੀ ਹਵਾਈ ਕੰਪਨੀ ਦਾ ਟਾਇਮ ਮਾੜਾ ਚੱਲ ਰਿਹਾ ਹੈ। ਜਿਥੇ ਇਕ ਪਾਸੇ ਬਹੁਤ ਸਾਰੀਆਂ ਬਜਟ ਹਵਾਈ ਕੰਪਨੀਆਂ ਮਾਰਟੀਕਟ ਵਿਚ ਆ ਰਹੀਆਂ ਹਨ ਉਥੇ ਹੀ ਤੇਲ ਦੀਆਂ ਕੀਮਤਾਂ ਸਬੰਧੀ ਕੀਤੀ ਗਲਤ ਸੰਧੀ ਵੀ ਕੰਪਨੀ ਦਾ ਮੁਨਾਫਾ ਘਟਾ ਰਹੀ ਹੈ। ਤਾਜਾ ਸਾਲ ਦੇ ਪਹਿਲੇ 6 ਮਹੀਨੇ ਦੌਰਾਨ ਕੰਪਨੀ ਨੇ 262 ਬਿਲੀਅਨ ਡਾਲਰ ਘਾਟਾ ਪੈਣ ਦੀ ਗੱਲ ਕਹੀ ਹੈ ਜੋ ਕਿ ਪਿਛਲੇ 2 ਦਹਾਕਿਆ ਦੌਰਾਨ ਸਭ ਤੋ ਵੱਧ ਹੈ। ਇਸ ਘਾਟੇ ਕਾਰਨ ਕੈਥੇ ਪੈਸਫਿਕ ਨੇ ਕਈ ਨਵੀਆਂ ਯੋਜਨਾਵਾਂ ਬਣਾਈਆਂ ਹਨ ਜਿਨਾ ਵਿਚੋ ਇੱਕ ਹੈ ਭਾਰਤ ਵੱਲ ਵੱਧ ਧਿਆਨ ਦੇਣਾ। ਇਸ ਤਹਿਤ ਭਾਰਤ ਲਈ ਵੱਡੇ ਜਹਾਜਾਂ ਦੀ ਵਰਤੋ ਕਰਨਾ ਸਾਮਲ ਹੈ। ਹਾਂਗਕਾਂਗ-ਮੁੰਬਈ ਰੂਟ ਤੇ ਬੋਇਗ ਬੀ777-300 ਜਹਾਜਾ ਦੀ ਵਰਤੋ ਕਰਨੀ ਇਸੇ ਸਕੀਮ ਦਾ ਹਿੱਸਾ ਹੈ। ਇਸ ਜਹਾਜ ਵਿਚ ਜਿਥੇ ਵੱਧ ਸਵਾਰੀਆਂ ਲਈ ਸੀਟਾਂ ਹਨ ਉਥੇ ਹੀ ਕਾਰਗੋ ਸਮਰੱਥਾ ਵੀ 67% ਜਿਆਦਾ ਹੈ।ਇਸ ਵੇਲੇ ਹਾਂਗਕਾਂਗ ਤੇ ਭਾਰਤ ਵਿਚ ਆਉਣ-ਜਾਣ ਵਾਲੇ ਕਾਗਰੋ ਵਿਚੋ 45% ਦੀ ਢੋਆ ਢੁਆਈ ਇਸ ਕੰਪਨੀ ਵੱਲੋ ਹੀ ਕੀਤੀ ਜਾਦੀ ਹੈ। ਇਸ ਤੋ ਇਲਵਾ ਪ੍ਰੀਮੀਅਮ ਇਕਾਨਮੀ ਕਲਾਸ ਵੀ ਫਿਰ ਤੋ ਸੁਰੂ ਕੀਤੀ ਜਾ ਰਹੀ ਹੈ। ਯਾਦ ਰਹੇ ਇਸ ਵੇਲੇ ਕੈਥੇ ਪੈਸਫਿਕ ਤੇ ਇਸ ਦੀ ਸਹਿਯੋਗੀ ਕੈਥੇ ਡਰੇਗਨ ਭਾਰਤ ਦੇ 6 ਸਹਿਰਾਂ ਲਈ ਹਫਤੇ ਦੌਰਾਨ 48 ਉਡਾਨਾਂ ਭਰਦੀਆਂ ਹਨ। ਹੋਰ ਭਰਤੀ ਹਵਾਈ ਕੰਪਨੀਆਂ ਨਾਲ ਸਾਂਝ ਪਾਉਣ ਦੀ ਯੋਜਨਾ ਵੀ ਕੈਥੇ ਪੈਸਿਫਕ ਨੂੰ ਭਾਰਤ ਵਿਚ ਹੋਰ ਬਿਜਨਿਸ ਦੇਣ ਵਿਚ ਸਹਾਈ ਹੋਵੇਗੀ, ਇਹ ਮੰਨਣਾ ਹੈ ਕੈਥੇ ਪੈਸਫਿਕ ਪ੍ਰਬੰਧਕਾਂ ਦਾ।