ਹਾਂਗਕਾਂਗ 5 ਸਤੰਬਰ (ਏਜੰਸੀ)- ਭਾਰਤ ਅਤੇ ਚੀਨ ਵਿਚ ਰਿਕਾਰਡ ਕਮਾਈ ਕਰਨ ਤੋਂ ਬਾਅਦ ਆਮਿਰ ਖਾਨ ਦੀ ਬਾਲੀਵੁੱਡ ਫ਼ਿਲਮ ‘ਦੰਗਲ’ ਨੇ ਹਾਂਗਕਾਂਗ ‘ਚ 10 ਦਿਨਾਂ ਵਿਚ 10 ਕਰੋੜ ਰੁਪਏ ਦੀ ਕਮਾਈ ਨਾਲ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ। ਸੂਤਰਾਂ ਮੁਤਾਬਰ ਦੰਗਲ ਨੇ ਸ਼ੁਰੂਆਤੀ ਹਫ਼ਤੇ ‘ਚ 7.04 ਕਰੋੜ ਰੁਪਏ ਦੀ ਕਮਾਈ ਕੀਤੀ, ਜਦ ਕਿ ਹੁਣ ਤੱਕ ਵਿਸ਼ਵ ਪੱਧਰ ‘ਤੇ ਇਸ ਦੀ ਕਮਾਈ 1877.67 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਖ਼ਬਰਾਂ ਮੁਤਾਬਕ ਇਹ ਫ਼ਿਲਮ ਕੁੱਲ੍ਹ ਕਮਾਈ ਦੇ ਮਾਮਲੇ ‘ਚ ਵਿਸ਼ਵ ਪੱਧਰ ‘ਤੇ ਸਭ ਤੋਂ ਜ਼ਿਆਦਾ ਕਮਾਈ ਵੱਲ ਵੱਧ ਰਹੀ ਹੈ, ਜੋ ਕਿ ਇਕ ਬਾਲੀਵੁੱਡ ਫ਼ਿਲਮ ਲਈ ਮਾਣ ਵਾਲੀ ਗੱਲ ਹੈ।