ਹਾਂਗਕਾਂਗ(ਪਚਬ): ਹਾਂਗਕਾਂਗ ਦੇ ਇਕ ਵੱਡੇ ਮੀਡੀਆਂ ਗਰੁੱਪ ‘ਨੈਕਸਟ ਮੀਡੀਆ’ ਦੇ ਮਾਲਕ ਜਿੰਮੀ ਲਾਈ ਨੂੰ ਅੱਜ ਸਵੇਰੇ ਉਸ ਦੇ 2 ਪੁੱਤਰਾਂ ਸਮੇਤ ਗਿਰਫਤਾਰ ਕੀਤਾ ਗਿਆ। ਉਸ ਨੂੰ ਨਵੇਂ ਕੌਮੀ ਸੁਰੱਖਿਆ ਕਾਨੂੰਨ ਤਹਿਤ ਵਿਦੇਸੀ ਤਾਕਤਾਂ ਨਾਲ ਮਿਲ ਕੇ ਦੇਸ਼ ਵਿਰੋਧੀ ਕੰਮ ਕਰਨ ਦੇ ਦੋਸ ਅਧੀਨ ਗਿਰਫਤਾਰ ਕੀਤਾ ਗਿਆ। ਇਸੇ ਦੌਰਾਨ ਉਸ ਦੇ 4 ਹੋਰ ਸਹਿਯੋਗੀ ਵੀ ਹਿਰਾਸਤ ਵਿਚ ਲਏ ਗਏ ਹਨ। ਜਿੰਮੀ ਹਾਂਗਕਾਂਗ ਦੇ ਵੱਡੇ ਅਖਬਾਰ ਐਪਲ ਡੇਲੀ ਦਾ ਵੀ ਮਾਲਕ ਹੈ ਜਿਸ ਤੇ ਚੀਨੀ ਸਰਕਾਰ ਦੇ ਵਿਰੁੱਧ ਲਿਖਣ ਦਾ ਦੋਸ਼ ਲਗਦਾ ਹੈ । ਪੁਲੀਸ ਨੇ ਮੀਡੀਆ ਦੇ ਚੁੰਗ ਕੁਆਨ ਓ ਸਥਿਤ ਦਫਤਰ ਵਿਚ ਵੀ ਤਲਾਸੀ ਲਈ ਹੈ।ਕੌਮੀ ਸੁਰੱਖਿਆ ਕਾਨੂੰਨ ਤਹਿਤ ਇਹ ਪਹਿਲੀ ਵੱਡੀ ਕਾਰਵਾਈ ਹੈ।