ਨਵੀਂ ਦਿੱਲੀ : ਮੋਦੀ ਸਰਕਾਰ ਵਲੋਂ ਆਪਣਾ ਆਖਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। 2019 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵਲੋਂ ਪੇਸ਼ ਕੀਤੇ ਜਾ ਰਿਹਾ ਇਹ ਆਖਰੀ ਬਜਟ ਹੈ। ਮੋਦੀ ਸਰਕਾਰ ਦਾ ਆਖਰੀ ਬਜਟ ਹੋਣ ਕਰਕੇ ਇਸ ਬਜਟ ਵਿਚ ਹਰ ਵਰਗ ਦਾ ਧਿਆਨ ਰੱਖਦੇ ਹੋਏ ਵੱਡੇ ਐਲਾਨ ਕੀਤੇ ਗਏ ਹਨ।
ਇਸ ਬਜਟ 2018-19 ਦੀਆਂ ਕੁਝ ਵਿਸੇਸ਼ ਗੱਲਾਂ:
ਕਪੜਾ ਖੇਤਰ ਦੇ ਕਰਮਚਾਰੀਆਂ ਲਈ 600 ਕਰੋੜ ਰੁਪਏ
70 ਲੱਖ ਨੌਕਰੀਆਂ ਦੇਣ ਦੀ ਯੋਜਨਾ
ਸਿੱਖਿਆ ਲਈ ਖਰਚੇ ਜਾਣਗੇ 15 ਹਜ਼ਾਰ ਕਰੋੜ
ਦੇਸ਼ ਵਿਚ 24 ਮੈਡੀਕਲ ਕਾਲਜ ਖੋਲ੍ਹੇ ਜਾਣਗੇ
ਗਰੀਬਾਂ ਲਈ 5 ਲੱਖ ਦੀ ਸਿਹਤ ਬੀਮਾ ਯੋਜਨਾ, ਵਿਤ ਮੰਤਰੀ ਦਾ ਦਾਅਵਾ ਇਹ ਦੁਨੀਆ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਸਕੀਮ
ਪੰਜ ਲੱਖ ਨਵੇਂ ਸਿਹਤ ਕੇਂਦਰ ਖੋਲੇ ਜਾਣਗੇ
ਸਿੰਚਾਈ ਲਈ 2600 ਕਰੋੜ ਦਾ ਫ਼ੰਡ
ਖੇਤੀਬਾੜੀ ਸੰਪਦਾ ਯੋਜਨਾ ਲਈ 1400 ਕਰੋੜ ਦੇਵਾਂਗੇ
ਗਰੀਬਾਂ ਲਈ ਮੁਫਤ ਡਾਇਲਸਿਸ ਸਹੁਲਤ
ਕਿਸਾਨਾਂ ਲਈ ਕਲਸਟਰ ਤਕਨੀਕ ਦਾ ਵਿਕਾਸ ਕੀਤਾ
42 ਮੇਗਾ ਫੂਡ ਪਾਰਕ ਬਣਾਏ ਜਾਣਗੇ
ਕਿਸਾਨਾਂ ਨੂੰ ਸਹੀ ਭੁਗਤਾਨ ਲਈ ਬਣੇਗਾ ਨਵਾਂ ਸਿਸਟਮ
ਆਲੂ, ਪਿਆਜ਼, ਟਮਾਂਟਰਾਂ ਆਦਿ ਫਸਲ ਨੂੰ ਬਚਾਉਣ ਲਈ ਆਪਰੇਸ਼ਨ ਗ੍ਰੀਨ
ਕਿਸਾਨ ਕਰਜ਼ ਲਈ 11 ਲੱਖ ਕਰੋੜ ਦਾ ਫੰਡ
***********************
ਰੇਲਵੇ ਬਜਟ 2018 : –
ਇਕ ਲੱਖ 48 ਹਜ਼ਾਰ ਕਰੋੜ ਰੇਲਵੇ ‘ਤੇ ਖਰਚੇ ਜਾਣਗੇ
ਛੋਟੀਆਂ ਲਾਈਨਾਂ ਨੂੰ ਵੱਡੀਆਂ ਲਾਈਨਾਂ ਵਿਚ ਬਦਲਣ ਦੀ ਯੋਜਨਾ
ਹੁਣ ਸਿਰਫ ਵੱਡੀਆਂ ਲਾਈਨਾਂ ‘ਤੇ ਚੱਲੇਗੀ ਟਰੇਨ
4 ਹਜ਼ਾਰ ਮਾਨਵ ਰਹਿਤ ਕਰਾਸਿੰਗ ਬੰਦ ਹੋਣਗੇ
3600 ਕਿੱਲੋਮੀਟਰ ਨਵੀਂ ਰੇਲ ਲਾਈਨਾਂ ਵਿਛਾਈਆਂ ਜਾਣਗੀਆਂ
6 ਹਜ਼ਾਰ ਆਧੁਨਿਕ ਰੇਲਵੇ ਸਟੇਸ਼ਨ ਬਣਾਏ ਜਾਣਗੇ
ਰੇਲਵੇ ਦੇ ਬਿਜਲੀ ਕਰਨ ‘ਤੇ ਜੋਰ
ਮੁੰਬਈ ਲੋਕਲ ਲਈ ਖਰਚੇ ਜਾਣਗੇ 90 ਹਜ਼ਾਰ ਕਰੋੜ
************************************
ਬਿਟਕਾਇਨ ਵਰਗੀ ਕਰੰਸੀ ਦੇਸ਼ ਵਿਚ ਨਹੀਂ ਚਲੇਗੀ
900 ਨਵੇਂ ਜਹਾਜ਼ ਖਰੀਦੇ ਜਾਣਗੇ
ਰਾਸ਼ਟਰਪਤੀ ਨੂੰ ਪੰਜ ਲੱਖ ਤਨਖਾਹ ਦਾ ਪ੍ਰਸਤਾਵ
ਰੱਖਿਆ ਖੇਤਰ ਲਈ ਵਿਨਿਵੇਸ਼ ਦਾ ਰਸਤਾ ਖੁੱਲ੍ਹੇਗਾ
ਨੋਟਬੰਦੀ ਨਾਲ ਇਕ ਹਜ਼ਾਰ ਕਰੋੜ ਦਾ ਟੈਕਸ ਆਇਆ
ਇਨਕਮ ਟੈਕਸ ਸਲੈਬ ਵਿਚ ਕੋਈ ਬਦਲਾਅ ਨਹੀਂ
ਆਮਦਨ ਕਰ ਨਾਲ ਕਮਾਈ 90 ਹਜ਼ਾਰ ਕਰੋੜ ਰੁਪਏ
ਇਕ ਹਜ਼ਾਰ ਕਰੋੜ ਦੇ ਟਰਨਓਵਰ ਵਾਲੀਆਂ ਖੇਤੀ ਕੰਪਨੀਆਂ ਨੂੰ ਟੈਕਸ ਨਹੀਂ
250 ਕਰੋੜ ਤੱਕ ਦੀਆਂ ਕੰਪਨੀਆਂ ਨੂੰ 25 ਫੀਸਦੀ ਟੈਕਸ
ਵੇਤਨ ਭੋਗੀਆਂ ਲਈ ਸਰਕਾਰ ਦਾ ਵੱਡਾ ਐਲਾਨ,
ਸੀਨੀਅਰ ਸਿਟੀਜ਼ਨ ਲਈ ਐਫ.ਡੀ.ਆਰ.ਡੀ. ਦਾ ਵਿਆਜ ਟੈਕਸ ਫਰੀ
ਡਿਪਾਜਿਟ ‘ਤੇ ਛੋਟ 10 ਹਜ਼ਾਰ ਤੋਂ ਵੱਧ ਕੇ 50 ਹਜ਼ਾਰ
40 ਹਜਾਰ ਤੱਕ ਦਾ ਮੈਡੀਕਲ ਬਿਲ ਟੈਕਸ ਫਰੀ ਹੋਵੇਗਾ
31 ਜਨਵਰੀ 2018 ਤੋਂ ਬਾਅਦ ਖਰੀਦੇ ਸ਼ੇਅਰਾਂ ‘ਤੇ 10 ਫੀਸਦੀ ਟੈਕਸ
ਸਿੱਖਿਆ, ਸਿਹਤ ‘ਤੇ ਸੈਸ ਚਾਰ ਫੀਸਦੀ
ਕਸਟਮ ਡਿਊਟੀ ਵਧਣ ਨਾਲ ਮੋਬਾਈਲ, ਟੀ.ਵੀ ਤੇ ਲੈਪਟਾਪ ਹੋਣਗੇ ਮਹਿੰਗੇ