ਪੇਈਚਿੰਗ: ਸ਼ੀ ਜਿਨਪਿੰਗ ਮੁੜ ਚੀਨ ਦੇ ਰਾਸ਼ਟਰਪਤੀ ਬਣ ਗਏ ਹਨ। ਨੈਸ਼ਨਲ ਪੀਪਲਜ਼ ਕਾਂਗਰਸ ਵੱਲੋਂ ਸ਼ੀ ਜਿਨਪਿੰਗ ਨੂੰ ਮੁੜ ਪੰਜ ਸਾਲਾਂ ਲਈ ਰਾਸ਼ਟਰਪਤੀ ਚੁਣ ਲਿਆ। ਇਸ ਤੋਂ ਕੁਝ ਦਿਨ ਪਹਿਲਾਂ ਚੀਨ ਦੀ ਰਬੜ ਸਟੈਂਪ ਮੰਨੀ ਜਾਂਦੀ ਸੰਸਦ ਵੱਲੋਂ ਰਾਸ਼ਟਰਪਤੀ ਵਜੋਂ ਦੋ ਕਾਰਜਕਾਲ ਦੀ ਹੱਦ ਖ਼ਤਮ ਕਰਦੇ ਹੋਏ ਸ਼ੀ ਨੂੰ ਉਮਰ ਭਰ ਲਈ ਰਾਸ਼ਟਰਪਤੀ ਬਣਨ ਦੀ ਮਨਜ਼ੂਰੀ ਦਿੱਤੀ ਗਈ ਸੀ। ਇਸੇ ਦੌਰਾਨ ਸ਼ੀ ਦੇ ਸਭ ਤੋਂ ਭਰੋਸੇਮੰਦ ਤੇ ਵਫ਼ਾਦਾਰ ਮੰਨੇ ਜਾਂਦੇ ਵਾਂਗ ਕੀਸ਼ਾਨ (69) ਨੂੰ ਚੀਨ ਦਾ ਉਪ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਵੀ ਸ਼ੀ ਵਾਂਗ ਉਮਰ ਭਰ ਦਾ ਹੋ ਸਕਦਾ ਹੈ।