ਪਟਿਆਲਾ ਵਿਖੇ ਕਬਾੜ ਦੀ ਦੁਕਾਨ ਵਿਚ ਧਮਾਕਾ, 3 ਮੌਤਾਂ

0
876

ਪਟਿਆਲਾ  : ਪਟਿਆਲਾ ਦੇ ਸਨੌਰ ਹਲਕੇ ‘ਚ ਸਥਿਤ ਲੱਕੜ ਮੰਡੀ ‘ਚ ਸੋਮਵਾਰ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਦੌਰਾਨ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮਰਿਤਕਾਂ ‘ਚ 2 ਬੱਚੇ ਅਤੇ ਇਕ ਆਦਮੀ ਸ਼ਾਮਲ ਹੈ। ਇਸ ਹਾਦਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪੁੱਜ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਆਸ-ਪਾਸ ਦੇ ਲੋਕਾਂ ‘ਚ ਇਸ ਘਟਨਾ ਤੋਂ ਹੜਕੰਪ ਮਚ ਗਿਆ ਹੈ।