ਇਹ ਪੰਜਾਬੀ ਰਹਿ ਚੁੱਕਾ ਹੈ ਕੈਨੇਡਾ ਦਾ ਪ੍ਰਧਾਨ ਮੰਤਰੀ

0
689

ਟੋਰਾਂਟੋ— ਦੁਨੀਆ ਭਰ ਦੇ ਪੰਜਾਬੀ ਅੱਖਾਂ ‘ਚ ਸੁਪਨਾ ਲਈ ਬੈਠੇ ਹੋਣਗੇ ਕਿ ਕਦੇ ਕੈਨੇਡਾ ਦਾ ਪ੍ਰਧਾਨ ਮੰਤਰੀ ਇਕ ਪੰਜਾਬੀ ਹੋਵੇ ਪਰ ਕੀ ਤੁਹਾਨੂੰ ਪਤਾ ਹੈ ਕਿ ਅਜਿਹਾ ਹੋ ਚੁੱਕਿਆ ਹੈ। ਕੈਨੇਡਾ ‘ਚ ਭਾਰਤੀ ਮੂਲ ਦੇ ਪ੍ਰਭਜੋਤ ਲਖਨਪਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਇਕ ਦਿਨ ਦੇ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਈ ਸੀ।

 ਅਸਲ ‘ਚ ਢਾਈ ਸਾਲ ਪਹਿਲਾਂ ਪ੍ਰਭਜੋਤ ਕੈਂਸਰ ਪੀੜਤ ਸਨ, ਉਦੋਂ ਉਨ੍ਹਾਂ ਨੇ ਇਕ ਸੰਸਥਾ ਕੋਲ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਜਤਾਈ ਸੀ। ਇਸ ਤੋਂ ਬਾਅਦ ਜਦੋਂ ਉਹ ਠੀਕ ਹੋ ਗਏ ਤੇ ਘਰ ਵਾਪਸ ਆ ਗਏ ਤਾਂ ਉਨ੍ਹਾਂ ਨੂੰ ਆਪਣੀ ਇਹ ਇੱਛਾ ਯਾਦ ਨਾ ਰਹੀ ਪਰ ਇਹ ਗੱਲ ‘ਮੇਕ ਅ ਵਿਸ਼’ ਨਾਂ ਦੀ ਸੰਸਥਾ ਨੂੰ ਯਾਦ ਸੀ। ਇਸੇ ਕੜੀ ‘ਚ ਪ੍ਰਭਜੋਤ ਨੂੰ ਇਕ ਦਿਨ ਦੇ ਲਈ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ। ਇਸ ਸਾਰੀ ਘਟਨਾ ਦੌਰਾਨ ਪ੍ਰਭਜੋਤ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਇਕ ਹੈਰਾਨ ਕਰਨ ਵਾਲਾ ਨਜ਼ਾਰਾ ਸੀ। ਕਿਸੇ ਹੋਰ ਦੇਸ਼ ‘ਚ ਅਜਿਹਾ ਨਹੀਂ ਹੋ ਸਕਦਾ। ਮੈਂ ਸੁਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਅਜਿਹਾ ਹੋਵੇਗਾ। ਅੱਗੇ ਉਨ੍ਹਾਂ ਨੇ ਕਿਹਾ ਕਿ ਮੈਂ ਸਿਆਸੀ ਮਾਹਰ ਹੀ ਬਣਨਾ ਚਾਹੁੰਦਾ ਸੀ ਤਾਂ ਹੀ ਮੈਂ ਬਿਹਤਰ ਤਰੀਕੇ ਨਾਲ ਦੇਸ਼ ਦੀ ਸੇਵਾ ਕਰ ਸਕਾਂਗਾ।
‘ਮੇਕ ਅ ਵਿਸ਼’ ਫਾਊਂਡੇਸ਼ਨ ਦਾ ਧੰਨਵਾਦ ਕਰਦੇ ਹੋਏ ਪ੍ਰਭਜੋਤ ਨੇ ਕਿਹਾ ਕਿ ਮੈਂ ਕੈਂਸਰ ਨਾਲ ਲੜਿਆ ਹਾਂ, ਇਸ ਤੋਂ ਖਰਾਬ ਕੁਝ ਵੀ ਨਹੀਂ ਹੋ ਸਕਦਾ। ਪ੍ਰਭਜੋਤ ਦਾ ਪਰਿਵਾਰ ਪੰਜਾਬ ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਪਿਤਾ ਲਖਨਪਾਲ ਆਟੋ ਮੈਕੇਨਿਕ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ‘ਮੇਕ ਅ ਵਿਸ਼’ ਸੰਸਥਾ ਦੇ ਮੈਂਬਰਾਂ ਨੇ ਉਸ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪਾਰਲੀਮੈਂਟ ਹਾਊਸ ‘ਚ ਲਿਜਾਇਆ ਗਿਆ। ਪ੍ਰਭਜੋਤ ਨੂੰ ਪ੍ਰੈਜ਼ੀਡੇਂਸੀਅਲ ਹਾਊਸ ‘ਚ ਠਹਿਰਾਇਆ ਗਿਆ। ਅਗਲੇ ਦਿਨ ਕੈਨੇਡਾ ਦੇ ਗਵਰਨਰ ਡੇਵਿਡ ਜਾਨਸਨ ਨੇ ਪ੍ਰਭਜੋਤ ਦਾ ਸਵਾਗਤ ਕੀਤਾ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਉਸ ਨਾਲ ਮੁਲਾਕਾਤ ਕੀਤੀ।