ਬੀਜਿੰਗ (ਏਜੰਸੀ)– ਪਾਕਿਸਤਾਨ ਨਾਲ ਕਸ਼ਮੀਰ ਦੇ ਮੁੱਦੇ ’ਤੇ ਜਾਰੀ ਖਿਚਾਅ ਦਰਮਿਆਨ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਅਗਲੇ ਹਫਤੇ ਭਾਰਤ ਦੇ ਦੌਰੇ ’ਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਚੇਨਈ ਨੇੜੇ ਮਹਾਬਲੀਪੁਰਮ ਵਿਖੇ ਹੋਵੇਗੀ। ਮੋਦੀ ਨੇ ਕੁਝ ਮਹੀਨੇ ਪਹਿਲਾਂ ਚੀਨੀ ਦੇ ਵੁਹਾਨ ਵਿਖੇ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ। ਉਦੋਂ ਦੋਹਾਂ ਦਰਮਿਆਨ ਗੱਲਬਾਤ ਦਾ ਕੋਈ ਏਜੰਡਾ ਨਹੀਂ ਸੀ। ਮਹਾਬਲੀਪੁਰਮ ’ਚ ਹੋਣ ਵਾਲੀ ਗੱਲਬਾਤ ਦੇ ਏਜੰਡੇ ਸਬੰਧੀ ਸਰਕਾਰੀ ਤੌਰ ’ਤੇ ਕੁਝ ਵੀ ਨਹੀਂ ਦੱਸਿਆ ਗਿਆ।