ਭਾਰਤ ਦੁਨੀਆ ਦੂਜਾ ਸਭ ਤੋਂ ਸਸਤਾ ਦੇਸ਼

0
295

ਹਿਊਸਟਨ-ਦੁਨੀਆ ਵਿੱਚ ਦੱਖਣੀ ਅਫਰੀਕਾ ਬਾਅਦ ਰਹਿਣ ਜਾਂ ਸੇਵਾਮੁਕਤੀ ਲਈ ਭਾਰਤ ਸਭ ਤੋਂ ਸਸਤਾ ਮੁਲਕ ਹੈ। ਇਹ ਖੁਲਾਸਾ 112 ਮੁਲਕਾਂ ਦੇ ਹਾਲੀਆ ਸਰਵੇਖਣ ਤੋਂ ਹੋਇਆ ਹੈ। ਗੋਬੈਂਕਿੰਗਰੇਟਜ਼ ਵੱਲੋਂ ਕਰਾਏ ਗਏ ਇਸ ਸਰਵੇਖਣ ਵਿੱਚ ਚਾਰ ਅਹਿਮ ਸਮਰੱਥਾ ਮਾਪਦੰਡਾਂ-ਸਥਾਨਕ ਖਰੀਦ ਸ਼ਕਤੀ ਸੂਚਕਅੰਕ, ਕਿਰਾਇਆ (ਰੈਂਟ) ਸੂਚਕਅੰਕ, ਕਰਿਆਨਾ ਸੂਚਕਅੰਕ ਅਤੇ ਖਪਤਕਾਰ ਮੁੱਲ ਸੂਚਕਅੰਕ- ਦੇ ਆਧਾਰ ’ਤੇ ਮੁਲਕਾਂ ਨੂੰ ਰੈਂਕਿੰਗ ਦਿੱਤੀ ਗਈ ਹੈ।

ਇਸ ਸਰਵੇਖਣ ਮੁਤਾਬਕ ਭਾਰਤ ਵਿੱਚ ਸਥਾਨਕ ਖਰੀਦ ਸ਼ਕਤੀ 20.9 ਫ਼ੀਸਦ ਘੱਟ, ਕਿਰਾਇਆ (ਰੈਂਟ) 95.2 ਫ਼ੀਸਦ ਸਸਤਾ, ਕਰਿਆਨੇ ਦਾ ਸਾਮਾਨ 74.4 ਫ਼ੀਸਦ ਸਸਤਾ, ਸਥਾਨਕ ਵਸਤਾਂ ਤੇ ਸੇਵਾਵਾਂ 74.9 ਫ਼ੀਸਦ ਸਸਤੀਆਂ ਹਨ। ਕੋਲੰਬੀਆ (13ਵੀਂ ਰੈਂਕਿੰਗ), ਪਾਕਿਸਤਾਨ (14), ਨੇਪਾਲ (28) ਤੇ ਬੰਗਲਾਦੇਸ਼ (40) ਵਰਗੇ ਆਪਣੇ ਗੁਆਂਢੀ ਮੁਲਕਾਂ ਨਾਲੋਂ ਭਾਰਤ ਸਸਤਾ ਹੈ। ਇਸ ਸਰਵੇਖਣ ਅਨੁਸਾਰ ਬਰਮੂਡਾ (112ਵੀਂ ਰੈਂਕਿੰਗ), ਬਹਾਮਾਸ (111), ਹਾਂਗਕਾਂਗ (110), ਸਵਿਟਜ਼ਰਲੈਂਡ (109) ਅਤੇ ਘਾਨਾ (108) ਸਭ ਤੋਂ ਮਹਿੰਗੇ ਮੁਲਕ ਹਨ। ਇਸ ਰੈਂਕਿੰਗ ਵਿੱਚ ਦੱਖਣੀ ਅਫਰੀਕਾ ਸਭ ਤੋਂ ਸਸਤਾ ਮੁਲਕ ਹੈ।