ਹਾਂਗਕਾਂਗ —ਸੋਚੋ ਜ਼ਿੰਦਗੀ ਕਿੰਨੀ ਆਸਾਨ ਬਣ ਜਾਵੇਗੀ ਜੇਕਰ ਮੀਂਹ ਨਾਲ ਜਾਂ ਮਿੱਟੀ ਘੱਟੇ ਨਾਲ ਤੁਹਾਡੇ ਕਪੜੇ ਗੰਦੇ ਹੀ ਨਾ ਹੋਣ, ਵਿਗਿਆਨਿਕਾਂ ਨੇ ਅਜਿਹੀ ਐਂਟੀ ਲਿਕਵਿਡ ਲੇਅਰ ਵਿਕਸਿਤ ਕੀਤੀ ਹੈ ਜਿਸ ਦਾ ਕਪੜਿਆਂ ‘ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਮੀਂਹ ਦੇ ਦਿਨਾਂ ‘ਚ ਨਾ ਕੇਵਲ ਤੁਹਾਡੇ ਕਪੜੇ ਸੁੱਕੇ ਰਹਿਣਗੇ ਬਲਕਿ ਇਹ ਮਿੱਟੀ ਅਤੇ ਤੇਲ ਤੋਂ ਵੀ ਬਚਾਉਣਗੇ ਜਿਸ ਨਾਲ ਕਪੜੇ ਧੋਣ ਦੀ ਮਸ਼ੱਕਤ ਨਹੀਂ ਕਰਨੀ ਪਵੇਗੀ।
ਤਰਲ ਰੋਧਕ ਪਰਤ ‘ਤੇ ਪਾਣੀ ਅਤੇ ਤੇਲ ਦੀਆਂ ਬੁੰਦਾਂ ਚਿਪਕਣ ਦੀ ਬਜਾਏ ਦੂਰ ਉਛਲਣਗੀਆਂ। ਇਹ ਪਰਤ ਮੁੱਖ ਤੌਰ ‘ਤੇ ਜਲ ਰੋਧਕ ਕਪੜਿਆਂ ਅਤੇ ਰਸੋਈ ਦੇ ਬਰਤਨਾਂ ਨੂੰ ਗੰਦਾ ਹੋਣ ਤੋਂ ਬਚਾਉਣ ‘ਚ ਮਹੱਤਵਪੂਰਨ ਹੈ। ਇਨ੍ਹਾਂ ਪਰਤਾਂ ਦਾ ਪਾਣੀ ‘ਚ ਚੱਲਣ ਵਾਲੇ ਵਾਹਨਾਂ ਲਈ ਰਗੜ ਰੋਕਣ ਦੀ ਪਰਤ ‘ਚ ਵੀ ਇਸਤੇਮਾਲ ਹੁੰਦਾ ਹੈ ਜਿਸ ਨਾਲ ਜਹਾਜ਼ਾਂ ਅਤੇ ਫੌਜੀ ਉਪਕਰਣਾਂ ਦੀ ਗਤੀ ਵਧਾਉਣ ‘ਚ ਵੀ ਮਦਦ ਮਿਲ ਸਕਦੀ ਹੈ ਤਾਂਕਿ ਊਰਜਾ ਬਚਾਈ ਜਾ ਸਕੇ। ਹਾਂਗਕਾਂਗ ਯੂਨੀਵਰਸਿਟੀ ਦੇ ਪ੍ਰੋਫੈਸਰ ਵਾਂਗ ਲਿਕਿਊ ਦੀ ਅਗਵਾਈ ‘ਚ ਸੋਧਕਰਤਾਵਾਂ ਨੇ ਮਾਈਕ੍ਰੋ ਫਲੂਡਿਕ-ਡ੍ਰਾਪਲੇਟ ਆਧਾਰਿਤ ਤਕਨੀਕ ਨਾਲ ਤਰਲ ਰੋਧਕ ਢਾਂਚਾ ਅਤੇ ਛੇਕ ਵਾਲੀ ਪਰਤ ਵਿਕਸਿਤ ਕੀਤੀ। ਕਪੜਿਆਂ, ਧਾਤੂਆਂ ਅਤੇ ਕੱਚ ਵਰਗੀ ਸਮੱਗਰੀ ਨਾਲ ਲੈਸ ਪਰਤ ਜਲ ਰੋਧਕ ਬਣ ਸਕਦੀ ਹੈ।
ਵਿਗਿਆਨਿਕਾਂ ਵਲੋਂ ਵਿਕਸਿਤ ਕੀਤੀ ਗਈ ਇਸ ਨਵੀਂ ਤਕਨੀਕ ਨਾਲ ਭਵਿੱਖ ‘ਚ ਮੀਂਹ ਦੇ ਦਿਨਾਂ ‘ਚ ਕਪੜੇ ਕਦੀ ਗਿੱਲੇ ਨਹੀਂ ਹੋਣਗੇ। ਇਨ੍ਹਾਂ ਪਰਤਾਂ ‘ਤੇ ਪਾਣੀ, ਤੇਲ ਅਤੇ ਜੈਵਿਕ ਪਦਾਰਥ ਸਮੇਤ 10 ਤਰ੍ਹਾਂ ਦੇ ਤਰਲ ਪਦਾਰਥਾਂ ਦਾ ਕੋਈ ਅਸਰ ਨਹੀਂ ਹੁੰਦਾ