ਗੋਆ : ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੇ ਬਾਲ ਦਿਵਸ ‘ਤੇ ਸਕੂਲੀ ਬੱਚਿਆਂ ਨਾਲ ਗੱਲਬਾਤ ਦੌਰਾਨ ਫਿਲਮ ਦੇਖਣ ਨੂੰ ਲੈ ਕੇ ਆਪਣੀ ਜਵਾਨੀ ਦੇ ਬੇਹੱਦ ਦਿਲਚਸਪ ਪਲਾਂ ਨੂੰ ਸਾਂਝਾ ਕੀਤਾ। ਮੰਗਲਵਾਰ ਨੂੰ ਬਾਲ ਦਿਵਸ ਪ੍ਰੋਗਰਾਮ ‘ਚ ਪਾਰਿਕਰ ਨੇ ਆਪਣੀ ਜਵਾਨੀ ‘ਚ ਅਡਲਟ ਫਿਲਮ ਦੇਖਣ ਦੇ ਤਜਰਬੇ ਨੂੰ ਸਾਂਝਾ ਕੀਤਾ। ਸਾਬਕਾ ਰੱਖਿਆ ਮੰਤਰੀ ਪਾਰਿਕਰ ਨੇ ਇਕ ਵਿਦਿਆਰਥੀ ਦੇ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਉਹ ਜਵਾਨੀ ਵੇਲੇ ਕਿਸ ਤਰ੍ਹਾਂ ਦੀਆਂ ਫਿਲਮਾਂ ਦੇਖਦੇ ਸਨ। ਪਾਰਿਕਰ ਨੇ ਕਿਹਾ ਕਿ ਅਸੀਂ ਸਿਰਫ ਫਿਲਮਾਂ ਨਹੀਂ ਦੇਖਦੇ ਸੀ। ਅਸੀਂ ਉਸ ਵੇਲੇ ਦੀਆਂ ਅਡਲਟ ਫਿਲਮਾਂ ਵੀ ਦੇਖੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਤੁਸੀ ਬਹੁਤ ਸਾਰੀਆਂ ਚੀਜ਼ਾਂ ਟੀ. ਵੀ. ‘ਤੇ ਦੇਖ ਰਹੇ ਹੋ, ਜੋ ਪੁਰਾਣੇ ਸਮੇਂ ‘ਚ ਅਡਲਟ ਫਿਲਮਾਂ ‘ਚ ਦਿਖਾਈਆਂ ਜਾਂਦੀਆਂ ਸਨ।