ਚੀਨ ਵਿਚ ਅਮਰੀਕੀ ਖਿਡਾਰੀ ਚੋਰੀ ਦੇ ਦੋਸ਼ ਵਿਚ ਗਿਰਫਤਾਰ, ਟਰੰਪ ਨੇ ਦਿਤਾ ਦਖਲ

0
707

ਹਾਂਗਝਾਊ: ਚੀਨ ਵਿਚ 3 ਅਮਰੀਕੀ ਖਿਡਾਰੀਆਂ ਨੂੰ ਇਕ ਦੁਕਾਨ ਵਿਚ ਚੋਰੀ ਦੇ ਦੋਸ਼ ਅਧੀਨ ਗਿਰਫਾਰ ਕੀਤਾ ਗਿਆ ਹੈ। ਬਾਅਦ ‘ਚ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। ਉਨ੍ਹਾਂ ਨੂੰ ਹਾਂਗਝਾਊ ‘ਚ ਹੀ ਰਹਿਣ ਲਈ ਕਿਹਾ ਗਿਆ ਹੈ। ਯੂ. ਐੱਸ. ਸਪੋਰਟਸ ਨੈੱਟਵਰਕ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਅਧਿਕਾਰੀਆਂ ਕੋਲ ਚੋਰੀ ਕਰਦੇ ਹੋਏ ਖਿਡਾਰੀਆਂ ਦੀ ਫੁਟੇਜ ਹੈ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਚੀਨੀ ਹਮਰੁਤਬਾ ਸ਼ੀ ਚਿਨਫਿੰਗ ਨੂੰ ਚੀਨ ਦੀ ਦੁਕਾਨ ‘ਚ ਚੋਰੀ ਦੇ ਦੋਸ਼ ‘ਚ ਗ੍ਰਿਫਤਾਰ ਇਕ ਅਮਰੀਕੀ ਕਾਲਜ ਦੇ 3 ਬਾਸਕਟਬਾਲ ਖਿਡਾਰੀਆਂ ਦੇ ਮਾਮਲੇ ‘ਚ ਨਿੱਜੀ ਤੌਰ ‘ਤੇ ਦਖਲ ਦੇਣ ਲਈ ਕਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਖਿਡਾਰੀਆਂ ਨੂੰ ਛੇਤੀ ਹੀ ਵਾਪਸ ਘਰ ਭੇਜਿਆ ਜਾਵੇਗਾ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਹਫਤੇ ਬੀਜ਼ਿੰਗ ਦੀ ਆਪਣੀ 2 ਦਿਨਾਂ ਦੀ ਯਾਤਰਾ ਦੌਰਾਨ ਚਿਨਪਿੰਗ ਨਾਲ ਗੱਲਬਾਤ ‘ਚ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ।
5 ਏਸ਼ੀਆਈ ਦੇਸ਼ਾਂ ਦੀ ਯਾਤਰਾ ਦੀ ਸਮਾਪਤੀ ‘ਤੇ ਫਿਲੀਪਨ ‘ਚ ਏਅਰ ਫੋਰਸ ਵਨ (ਜਹਾਜ਼) ‘ਚ ਬੈਠਣ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਦੇ ਅਧਿਕਾਰੀ ਇਸ ਮੁੱਦੇ ‘ਤੇ ਕੰਮ ਕਰ ਰਹੇ ਹਨ।