ਵਿਸਵ ਫੁੱਟਬਾਲ ਕੱਪ ਦੇਖਣ ਲਈ ਕੈਦੀਆਂ ਕੀਤੀ ਭੁੱਖ ਹੜਤਾਲ

0
940

ਬਿਊਨਸ ਆਇਰਸ— ਫੀਫਾ ਵਰਲਡ ਕੱਪ ਦਾ ਕਰੇਜ਼ ਪੂਰੀ ਦੁਨੀਆ ‘ਤੇ ਛਾ ਰਿਹਾ ਹੈ, ਅਜਿਹੇ ‘ਚ ਅਰਜਨਟੀਨਾ ਦੀ ਇਕ ਜੇਲ ਦੇ ਕੈਦੀ ਭੁੱਖ ਹੜਤਾਲ ਘਰ ਬੈਠ ਗਏ ਹਨ ਕਿਉਂਕਿ ਜੇਲ ‘ਚ ਲੱਗੇ ਟੀ.ਵੀ. ਕੇਬਲ ਖਰਾਬ ਹਨ। ਜੇਲ ਦੀ ਕੇਬਲ ਟੈਲੀਵੀਜ਼ਨ ਪ੍ਰਣਾਲੀ ਖਰਾਬ ਹੈ ਜਿਸ ਨੂੰ ਠੀਕ ਕਰਨ ਦੀ ਮੰਗ ਨਾਲ ਕੈਦੀਆਂ ਨੇ ਭੁੱਖ ਹੜਤਾਲ ਕੀਤੀ ਹੈ। ਬਿਊਨਸ ਆਇਰਸ ਤੋਂ 1300 ਕਿਲੋਮੀਟਰ ਦੱਖਣ ‘ਚ ਸਥਿਤ ਪਿਊਰਟੋ ਮੈਡ੍ਰਿਨ ਜੇਲ ਦੇ 9 ਕੈਦੀਆਂ ਦੇ ਬਿਆਨ ਮੁਤਾਬਕ, ‘ਕੈਦੀਆਂ ਲਈ ਕੇਬਲ ਟੈਲੀਵੀਜ਼ਨ ਦੀ ਸੁਵਿਧਾ ਲਾਜ਼ਮੀ ਅਧਿਕਾਰ ਹੈ। ਇਹ ਪਿਛਲੇ ਤਿੰਨ ਦਿਨਾਂ ਤੋਂ ਕੰਮ ਨਹੀਂ ਕਰ ਰਿਹਾ ਹੈ ਤੇ ਅਸੀਂ ਫੈਸਲਾ ਕੀਤਾ ਹੈ ਕਿ ਜਦੋਂ ਤਕ ਸਮੱਸਿਆ ਹੱਲ ਨਹੀਂ ਹੁੰਦਾ, ਅਸੀਂ ਰੋਟੀ ਨਹੀਂ ਖਾਵਾਂਗੇ।’
ਵੀਰਵਾਰ ਤੋਂ ਸ਼ੁਰੂ ਹੋ ਰਹੇ ਟੂਰਨਾਮੈਂਟ ‘ਚ ਅਰਜਨਟੀਨਾ ਸ਼ਨੀਵਾਰ ਨੂੰ ਆਪਣੇ ਅਭਿਆਨ ਦੀ ਸ਼ੁਰੂਆਤ ਆਈਸਲੈਂਡ ਖਿਲਾਫ ਮੈਚ ‘ਚ ਕਰੇਗਾ। ਦੱਸ ਦਈਏ ਕਿ ਫੁੱਟਬਾਲ ਵਰਲਡ ਕੱਪ 2018 ਰੂਸ ‘ਚ ਹੋਵੇਗਾ। ਇਕ ਮਹੀਨੇ ਤਕ ਚੱਲਣ ਵਾਲੇ ਟੂਰਨਾਮੈਂਟ ‘ਚ 32 ਟੀਮਾਂ ਖੇਡਣਗੀਆਂ ਜਿਸ ‘ਚ ਕੁਲ 64 ਮੈਚ ਖੇਡੇ ਜਾਣਗੇ। ਵਰਲਡ ਕੱਪ ‘ਚ ਖੇਡ ਰਹੀਆਂ ਇਨ੍ਹਾਂ ਟੀਮਾਂ ਨੂੰ 8 ਵੱਖ-ਵੱਖ ਗਰੁੱਪਾਂ ‘ਚ ਵੰਢਿਆ ਗਿਆ ਹੈ। ਹਰੇਕ ਗਰੁੱਪ ‘ਚ 2 ਟਾਪ ਟੀਮਾਂ ਪ੍ਰੀ ਕੁਆਰਟਰ ਫਾਈਨਲ ‘ਚ ਪਹੁੰਚਣਗੀਆਂ ਤੇ ਬਾਕੀ 2 ਟੀਮਾਂ ਬਾਹਰ ਹੋ ਜਾਣਗੀਆਂ। ਇਸ ਟੂਰਨਾਮੈਂਟ ਦਾ ਪਹਿਲਾਂ ਮੈਚ ਮੇਜ਼ਬਾਨ ਰੂਸ ਤੇ ਸਾਊਦੀ ਅਰਬ ਵਿਚਾਲੇ ਖੇਡਿਆ ਜਾਵੇਗਾ।
ਜ਼ਿਕਰਯੋਗ ਹੈ ਕਿ 1930 ‘ਚ ਪਹਿਲੀ ਵਾਰ ਫੁੱਟਬਾਲ ਵਰਲਡ ਕੱਪ ਹੋਇਆ ਸੀ। ਫੁੱਟਬਾਲ ਵਰਲਡ ਕੱਪ 2018 ‘ਚ ਰੂਸ ਤੇ ਸਾਊਦੀ ਅਰਬ ਵਿਚਾਲੇ ਹੋਣ ਵਾਲੇ ਫੀਫਾ ਵਰਡਲ ਕੱਪ ਦੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਉਦਘਾਟਨ ਸਮਾਰੋਹ ‘ਚ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਰੋਨਾਲਡੋ ਤੇ ਬ੍ਰਿਟਿਸ਼ ਪਾਪ ਸਟਾਰ ਰਾਬੀ ਵਿਲੀਅਮਸ 14 ਜੂਨ ਨੂੰ ਸ਼ਾਮਲ ਹੋਣਗੇ।