ਹਾਂਗਕਾਂਗ (ਜੰਗ ਬਹਾਦਰ ਸਿੰਘ) : ਪ੍ਰਬੰਧਕ ਕਮੇਟੀ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਵਲੋਂ ਹਾਲ ਹੀ ਵਿਚ ਹਾਂਗਕਾਂਗ ਪੁਲਿਸ ਵਿਚ ਭਰਤੀ ਹੋਏ ਪੰਜਾਬੀ ਨੌਜਵਾਨਾਂ ਜਿਮਨਦੀਪ ਸਿੰਘ ਪੁਲਿਸ ਇੰਸਪੈਕਟਰ, ਗਗਨਦੀਪ ਸਿੰਘ ਕਾਂਸਟੇਬਲ, ਨਵਿੰਦਰ ਸਿੰਘ ਕਾਂਸਟੇਬਲ, ਮਨਦੀਪ ਸਿੰਘ ਕਾਂਸਟੇਬਲ ਅਗਜ਼ਿਲਰੀ ਪੁਲਿਸ ਅਤੇ ਮੁਖਜੋਤ ਕੌਰ ਕਾਂਸਟੇਬਲ ਅਗਜ਼ਿਲਰੀ ਪੁਲਿਸ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਜਿਥੇ 1997 ਤੋਂ ਬਾਅਦ ਸਖ਼ਤ ਮਿਹਨਤ ਨਾਲ ਕਰੜੀ ਪ੍ਰੀਖਿਆਵਾਂ ਵਿਚੋਂ ਗੁਜ਼ਰ ਕੇ ਇਨ੍ਹਾਂ ਨੌਜਵਾਨਾਂ ਦੀ ਭਰਤੀ ਹੋਈ ਹੈ, ਉਥੇ ਮੁਖਜੌਤ ਕੌਰ ਨੂੰ ਹਾਂਗਕਾਂਗ ਪੁਲਿਸ ਵਿਚ ਪਹਿਲੀ ਪੰਜਾਬੀ ਔਰਤ ਵਜੋਂ ਭਰਤੀ ਹੋਣ ਦਾ ਮਾਣ ਹਾਸਲ ਹੋਇਆ ਹੈ | ਇਸ ਮੌਕੇ ਸੁਪਿ੍ੰਟੈਂਡੈਂਟ ਆਫ ਪੁਲਿਸ ਐਮ. ਐਮ. ਖਾਨ, ਸਾਰਜੈਂਟ ਸ਼ੋਏ ਜਿਉਨ ਿਲੰਗ, ਚੀਫ ਇੰਸਪੈਕਟਰ ਚਾਓ-ਜ਼ੀ-ਤੁੰਗ, ਸੀਨੀਅਰ ਪੁਲਿਸ ਕਾਂਸਟੇਬਲ ਹੁੰਗ ਕਾ ਵਾਈ ਸਮੇਤ ਭਰਤੀ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਪ੍ਰਬੰਧਕਾਂ ਅਤੇ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ ਵਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤੇ ਗਏ |