ਦਿੱਲੀ: ਦਿੱਲੀ ਦੇ ਮੱਖ ਮੰਤਰੀ ਸ੍ਰੀ ਅਰਵਿੰਦਰ ਕੇਜਰੀਵਾਲ ਤੋ ਬਾਅਦ ਹੁਣ ਵਾਹਗੇ ਤੇ ਪਾਰ, ਪਾਕਿਸਤਾਨੀ ਪੰਜਾਬ ਦੀ ਸਰਕਾਰ ਨੇ ਵੀ ਅਮਰਿੰਦਰ ਸਿੰਘ ਨੂੰ ਇਕ ਵਟੀਵ ਸੁਨੇਹਾ ਭੇਜਿਆ ਹੈ। ਇਸ ਵਿਚ ਉਨਾਂ ਨੇ ਬੇਨਤੀ ਕੀਤੀ ਹੈ ਕਿ ਪਰਾਲੀ ਨੂੰ ਅੱਗ ਲਾਉਣਾ ਬੰਦ ਕੀਤਾ ਜਾਵੇ। ਟਵੀਟ ਵਿੱਚ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਨਾਂ ਨੇ ਪਾਕਿ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਤੇ ਪਾਬੰਦੀ ਲਾਈ ਹੈ। ਸ: ਅਮਰਿੰਦਰ ਸਿੰਘ ਵੀ ਅਜਿਹਾ ਹੀ ਕਰਨ ਤਾ ਕਿ ਲੋਕਾਂ ਨੂੰ ਇਸ ਧੂੰਏ ਤੇ ਮਾੜੈ ਅਸਰ ਤੋ ਬਚਾਇਆ ਜਾ ਸਕੇ। ਦਿੱਲੀ ਨੂੰ ਤਾ ਕਪਤਾਨ ਸਾਬ ਨੇ ਜਵਾਬ ਦਿਤਾ ਸੀ ਕਿ ਇਸ ਕੰਮ ਵਿਚ ਕੇਦਰ ਸਰਕਾਰ ਹੀ ਕੁਝ ਕਰ ਸਕਦੀ ਹੈ ਪਰ ਪਾਕਿ ਪੰਜਾਬ ਸਰਕਾਰ ਨੂੰ ਕੀ ਜਵਾਬ ਦਿੰਦੇ ਹਨ ਇਸ ਦਾ ਇਤਯਾਰ ਰਹੇਗਾ।