ਸ਼ਿਮਲਾ: ਪੰਜਾਬ ਤੇ ਕਰਨਾਟਕ `ਚ ਪੈਟਰੋਲ ਅਤੇ ਡੀਜ਼ਲ ਛੇਤੀ ਹੀ ਸਸਤੇ ਹੋ ਜਾਣਗੇ। ਇਹ ਖ਼ੁਸ਼ਖ਼ਬਰੀ ਭਰਪੂਰ ਜਾਣਕਾਰੀ ਕੁੱਲ ਹਿੰਦ ਕਾਂਗਰਸ ਕਮੇਟੀ (ਏਆਈਸੀਸੀ) ਦੇ ਹਿਮਾਚਲ ਪ੍ਰਦੇਸ਼ ਲਈ ਇੰਚਾਰਜ ਰਜਨੀ ਪਾਟਿਲ ਨੇ ਦਿੱਤੀ।
ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਸ੍ਰੀਮਤੀ ਪਾਟਿਲ ਨੇ ਦੱਸਿਆ ਕਿ ਪੰਜਾਬ ਤੇ ਕਰਨਾਟਕ `ਚ ਕਾਂਗਰਸ ਦੀਆਂ ਸਰਕਾਰਾਂ ਹਨ ਤੇ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਪੈਟਰੋਲੀਅਮ ਪਦਾਰਥਾਂ `ਤੇ ‘ਵੈਟ` (ਵੈਲਿਯੂ ਐਡਡ ਟੈਕਸ) ਘਟਾਉਣ ਦੀ ਹਦਾਇਤ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਹੈ।
ਸ੍ਰੀਮਤੀ ਪਾਟਿਲ ਨਾਲ ਇਸ ਮੌਕੇ ਹਿਮਾਚਲ ਕਾਂਗਰਸ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੂ ਤੇ ਕਾਂਗਰਸ ਵਿਧਾਇਕ ਪਾਰਟੀ ਦੇ ਆਗੂ ਮੁਕੇਸ਼ ਅਗਨੀਹੋਤਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਵੀਰਭਦਰ ਸਿੰਘ ਦੀ ਅਗਵਾਈ ਹੇਠਲੀ ਪਿਛਲੀ ਕਾਂਗਰਸ ਸਰਕਾਰ ਨੇ ਹਿਮਾਚਲ ਪ੍ਰਦੇਸ਼ `ਚ ‘ਵੈਟ` ਦੋ ਫ਼ੀ ਸਦੀ ਘਟਾਇਆ ਸੀ।