ਚੰਡੀਗੜ੍ਹ: ਪੰਜਾਬ ‘ਚ ਹੁਣ ਕਿਸਾਨੀ ਦੇ ਟਿਊਬਵੈਲਾਂ ‘ਤੇ ਮੀਟਰ ਲੱਗਣਗੇ। ਸਰਕਾਰ ਹੁਣ ਇਸ ਲਈ ਕਿਸਾਨਾਂ ਨੂੰ ਸਿੱਧੀ ਸਬਸਿਡੀ ਦੇਵੇਗੀ। ਸਰਕਾਰ ਇਸ ਪ੍ਰੋਜੈਕਟ ਨੂੰ ਪੰਜ ਜ਼ਿਲ੍ਹਿਆਂ ‘ਚ ਸ਼ੁਰੂ ਕਰੇਗੀ। ਪੰਜਾਬ ਕੈਬਨਿਟ ਨੇ ਅੱਜ ਇਹ ਫੈਸਲਾ ਲਿਆ ਹੈ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਹੈ ਕਿ ਪੰਜਾਬ ‘ਚ ਇਸ ਸਮੇਂ 14 ਲੱਖ ਟਿਊਬਵੈਲ ਹਨ। ਇਸ ਸਮੇਂ ਸਰਕਾਰ 6200 ਹਜ਼ਾਰ ਕਰੋੜ ਦੀ ਸਬਸਿਡੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ‘ਚ ਪਾਣੀ ਤੇ ਬਿਜਲੀ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। ਇਸ ਨਾਲ ਸਭ ਦਾ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਬਿਜਲੀ ਸਬਸਿਡੀ ਛੱਡਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਕਿਸਾਨ ਆਪਣੀ ਮਰਜ਼ੀ ਨਾਲ ਕਿੰਨੀ ਵੀ ਸਬਸਿਡੀ ਛੱਡ ਸਕਦੇ ਹਨ।