ਵਿਸ਼ਵ ਸਿਹਤ ਸੰਸਥਾ ਦੀ ਦੂਸ਼ਿਤ ਸ਼ਹਿਰਾਂ ਸਬੰਧੀ ਲਿਸਟ ਗਲਤ-ਪਨੂੰ

0
281

ਪਟਿਆਲਾ -ਵਿਸ਼ਵ ਸਿਹਤ ਸੰਸਥਾ ਦੁਆਰਾ 2010 ਤੋਂ 2016 ਦੇ ਪੀ.ਐਮ. 2.5 ਦੇ ਡਾਟਾ ਦੇ ਆਧਾਰ ‘ਤੇ ਹਵਾ ਪ੍ਰਦੂਸ਼ਿਤ ਸ਼ਹਿਰਾਂ ਦੀ ਜਾਰੀ ਲਿਸਟ ਵਿਚ ਪਟਿਆਲਾ ਸ਼ਹਿਰ ਦਾ ਪੀ.ਐਮ. 2.5 ਦਾ ਡਾਟਾ 101 ਮਾਇਕ੍ਰੋਗ੍ਰਾਮ ਪ੍ਰਤੀ ਘਣਮੀਟਰ ਦੱਸ ਕੇ ਇਸ ਨੂੰ ਵਿਸ਼ਵ ਦੇ ਪ੍ਰਦੂਸ਼ਿਤ ਸ਼ਹਿਰਾਂ ‘ਚ 13ਵਾਂ ਸਥਾਨ ਦਿੱਤੇ ਜਾਣ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤਰਕਹੀਣ ਤੇ ਵਿਗਿਆਨਕ ਤੱਥਾਂ ਤੋਂ ਵਿਹੂਣਾ ਦੱਸਦਿਆਂ ਦਾਅਵਾ ਕੀਤਾ ਕਿ ਪੰਜਾਬ ਦੇ ਵਾਤਾਵਰਨ ਪੱਖੋਂ ਚੁਨੌਤੀ ਭਰਪੂਰ ਉਦਯੋਗਿਕ ਸ਼ਹਿਰਾਂ ਲੁਧਿਆਣਾ ਤੇ ਮੰਡੀ ਗੋਬਿੰਦਗੜ੍ਹ ਸਮੇਤ ਕਿਸੇ ਵੀ ਸ਼ਹਿਰ ਦਾ ਪੀ.ਐਮ. 2.5 ਦਾ ਔਸਤਨ ਡਾਟਾ 100 ਮਾਈਕ੍ਰੋਗ੍ਰਾਮ ਦੇ ਕਦੇ ਵੀ ਨਜ਼ਦੀਕ ਨਹੀਂ ਪਹੁੰਚਿਆ | ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਮੁਤਾਬਿਕ ਜਿਨ੍ਹਾਂ ਪੀ.ਐਮ. 2.5 ਦੇ ਅੰਕੜਿਆਂ ਦੇ ਆਧਾਰ ‘ਤੇ ਇਹ ਰਿਪੋਰਟ ਜਾਰੀ ਕੀਤੀ ਹੈ ਇਹ ਪੈਰਾਮੀਟਰ ਬੋਰਡ ਜਾਂ ਕਿਸੇ ਵੀ ਸਰਕਾਰੀ ਸੰਸਥਾ ਵੱਲੋਂ ਪੰਜਾਬ ਵਿਚ ਕਦੇ ਵੀ ਮਾਪਿਆ ਨਹੀਂ ਗਿਆ | ਉਨ੍ਹਾਂ ਦੱਸਿਆ ਕਿ ਡਾਟਾ ਵਰਤਣ ਤੇ ਵਿਆਖਣ ਤੋਂ ਪਹਿਲਾਂ ਸੰਸਾਰ ਸਿਹਤ ਸੰਸਥਾ ਨੇ ਪੀ.ਪੀ.ਸੀ.ਬੀ. ਨੂੰ ਵਿਸ਼ਵਾਸ ਵਿਚ ਨਹੀਂ ਲਿਆ ਅਤੇ ਨਾਂ ਹੀ ਅਜਿਹੀ ਕੋਈ ਰਿਪੋਰਟ ਜਾਰੀ ਕਰਨ ਤੋਂ ਪਹਿਲਾਂ ਕੋਈ ਵਿਗਿਆਨਕ ਚਰਚਾ ਕੀਤੀ ਹੈ | ਵਿਸ਼ਵ ਸਿਹਤ ਸੰਸਥਾ ਨੇ ਇਹ ਤਰਕਹੀਣ ਰਿਪੋਰਟ ਜਾਰੀ ਕਰਕੇ ਪੰਜਾਬ ਦੇ ਲੋਕਾਂ ਖ਼ਾਸਕਰ ਪਟਿਆਲੇ ਦੇ ਲੋਕਾਂ ਵਿਚ ਇਕ ਸਨਸਨੀ ਪੈਦਾ ਕੀਤੀ ਹੈ, ਜਿਸ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ | ਬੋਰਡ ਡਵਲਿਊ.ਐਚ.ਓ. ਦੀ ਇਸ ਰਿਪੋਰਟ ਦੇ ਤੱਥਾਂ ਦੀ ਸੱਚਾਈ ਜਾਣਨ ਲਈ ਇਹ ਮਸਲਾ ਪੂਰੇ ਵਿਗਿਆਨਕ ਤੱਥਾਂ ਦੇ ਆਧਾਰ ‘ਤੇ ਵਿਸ਼ਵ ਸਿਹਤ ਸੰਸਥਾ ਕੋਲ ਉਠਾਵੇਗਾ ਦੀ ਗਲ ਵੀ ਉਨ੍ਹਾਂ ਕਹੀ |