ਚੀਨਣ ਪੱਗ ਵਾਲੇ ਨੂੰ ਦਿਲ ਦੇ ਬੈਠੀ

0
968

ਹਾਂਗਕਾਂਗ : ਅੱਜ-ਕੱਲ ਦੀਆਂ ਕੁੜੀਆਂ ਕਲੀਸ਼ੇਵ ਮੁੰਡਾ ਹੀ ਪਸੰਦ ਕਰਦੀਆਂ ਹਨ ਪਰ ਇਸ ਚੀਨੀ ਕੁੜੀ ਨੇ ਸਿੱਖ ਨੌਜਵਾਨ ਨੂੰ ਆਪਣਾ ਹਮਸਫਰ ਬਣਾਇਆ ਹੈ, ਜੋ ਕਿ ਚੰਗੀ ਗੱਲ ਹੈ।  ਵਿਆਹ ਇਕ ਅਜਿਹਾ ਪਵਿੱਤਰ ਬੰਧਨ ਹੈ, ਜੋ ਕਿ ਅਟੁੱਟ ਮੰਨਿਆ ਜਾਂਦਾ ਹੈ। ਹਰ ਇਕ ਕੁੜੀ-ਮੁੰਡੇ ਲਈ ਰੱਬ ਨੇ ਕੋਈ ਨਾ ਕੋਈ ਜ਼ਰੂਰ ਬਣਾਇਆ ਹੁੰਦਾ ਹੈ। ਇੱਥੇ ਇਹ ਗੱਲ ਕਹਿਣੀ ਵੀ ਲਾਜ਼ਮੀ ਬਣ ਜਾਂਦੀ ਹੈ ਕਿ ਜੋੜੀਆਂ ਤਾਂ ਰੱਬ ਬਣਾਉਂ ਦਾ ਹੈ। ਪਿਆਰ ਦੀ ਕੋਈ ਹੱਦ ਜਾਂ ਸਰਹੱਦ ਨਹੀਂ ਹੁੰਦੀ। ਕੁਝ ਅਜਿਹੀ ਹੀ ਖੂਬਸੂਰਤ ਜੋੜੀ ਰੱਬ ਨੇ ਬਣਾਈ। ਜੀ ਹਾਂ, ਚੀਨ ਦੀ ਇਕ ਕੁੜੀ ਦਾ ਦਿਲ ਸਿੱਖ ਨੌਜਵਾਨ ‘ਤੇ ਆਇਆ ਅਤੇ ਦੋਹਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਉਹ ਇਕ-ਦੂਜੇ ਦੇ ਹੋ ਗਏ।

ਦਰਅਸਲ ਸਿੱਖ ਨੌਜਵਾਨ ਕੈਨੇਡਾ ਪੜ੍ਹਨ ਗਿਆ ਸੀ ਅਤੇ ਚੀਨ ਦੀ ਕੁੜੀ ਇਸ ਸਿੱਖ ਮੁੰਡੇ ਨਾਲ ਪੜ੍ਹਦੀ ਸੀ। ਪੜ੍ਹਾਈ ਦੌਰਾਨ ਚੀਨ ਦੀ ਕੁੜੀ ਦਾ ਦਿਲ ਸਿੱਖ ਨੌਜਵਾਨ ‘ਤੇ ਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਵਿਆਹ ਚੀਨ ਜਾ ਕੇ ਕਰਵਾਇਆ। ਖਾਸ ਗੱਲ ਇਹ ਹੈ ਕਿ ਇਸ ਵਿਆਹ ਤੋਂ ਕੁੜੀ-ਮੁੰਡੇ ਦੇ ਪਰਿਵਾਰ ਵਾਲੇ ਬਹੁਤ ਖੁਸ਼ ਸਨ। ਚੀਨ ‘ਚ ਸਿੱਖ ਮੁੰਡੇ ਦੇ ਮਾਪਿਆਂ ਦਾ ਪੂਰਾ ਆਦਰ ਮਾਣ ਕੀਤਾ ਗਿਆ। ਇਸ ਵਿਆਹ ਦੀ ਹਰ ਕੋਈ ਪ੍ਰਸ਼ੰਸਾ ਵੀ ਕਰ ਰਿਹਾ ਹੈ।