ਹਾਂਗਕਾਂਗ ਦੇ ਚਿਮ-ਚਾ-ਸ਼ੂਈ ਸਥਿਤ ਸਭ ਤੋਂ ਵੱਡੀ ਮਸਜਿਦ ਦੀ ਪੁਲਿਸ ਵਲੋਂ ਸਫ਼ਾਈ

0
546

ਹਾਂਗਕਾਂਗ  (ਜੰਗ ਬਹਾਦਰ ਸਿੰਘ)-ਅੱਜ ਕਰੀਬ ਦੁਪਹਿਰ 4 ਤੋਂ 5 ਵਜੇ ਪੁਲਿਸ ਵਲੋਂ ਬੇਵਜ੍ਹਾ ਹਾਂਗਕਾਂਗ ਦੀ ਚਿਮ-ਚਾ-ਸ਼ੂਈ ਸਥਿਤ ਸਭ ਤੋਂ ਵੱਡੀ ਮਸਜਿਦ ‘ਤੇ ਨੀਲੇ ਪਾਣੀ ਦੀਆਂ ਬੋਛਾੜਾਂ ਤੇ ਫਾਇਰਿੰਗ ਕੀਤੇ ਜਾਣ ਦੀ ਚਸ਼ਮਦੀਦਾਂ ਵਲੋਂ ਅਕਾਰਨ ਕੀਤੀ ਕਾਰਵਾਈ ਕਹੇ ਜਾਣ ਦੀ ਚਰਚਾ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਪੁਲਿਸ ਦੇ ਲੋਕ ਸੰਪਰਕ ਵਿਭਾਗ ਸਮੇਤ ਬਹੁਤ ਸਾਰੇ ਪੁਲਿਸ ਮੁਲਾਜ਼ਮਾਂ ਨੇ ਮਸਜਿਦ ਵਿਖੇ ਪਹੁੰਚ ਕੇ ਸਫ਼ਾਈ ਸ਼ੁਰੂ ਕੀਤੀ ਅਤੇ ਮੁਸਲਿਮ ਭਾਈਚਾਰੇ ਦੇ ਪਤਵੰਤਿਆਂ ਨਾਲ ਰਾਬਤਾ ਕਰਕੇ ਘਟਨਾ ਦੀ ਸਫ਼ਾਈ ਦਿੱਤੀ | ਜ਼ਿਕਰਯੋਗ ਹੈ ਕਿ ਜਮਹੂਰੀਅਤ ਪੱਖੀ ਆਗੂ ਜਿੰਮੀ ਸ਼ੈਮ ‘ਤੇ ਹੋਏ ਹਮਲੇ ਤੋਂ ਬਾਅਦ ਘੱਟ ਗਿਣਤੀ ਭਾਈਚਾਰਾ ਅੱਜ ਪੂਰੀ ਅਹਿਤਿਆਤ ਵਰਤ ਰਿਹਾ ਸੀ | ਇਸ ਦੌਰਾਨ ਪੁਲਿਸ ਵਲੋਂ ਕੀਤੀ ਅਕਾਰਨ ਇਸ ਕਾਰਵਾਈ ਨਾਲ ਘੱਟ ਗਿਣਤੀ ਭਾਈਚਾਰਿਆਂ ਨੂੰ ਇਸ ਝਮੇਲੇ ਵਿਚ ਸਿਆਸੀ ਸਾਜਿਸ਼ ਤਹਿਤ ਵਰਤਣ ਦੀਆਂ ਸ਼ੰਕਾਵਾਂ ਤੋਂ ਪਰਤਾਂ ਉੱਤਰਦੀਆਂ ਨਜ਼ਰ ਆਈਆਂ ਅਤੇ ਘੱਟ ਗਿਣਤੀ ਭਾਈਚਾਰੇ ਦੀਆਂ ਚਿੰਤਾਵਾਂ ਵਿਚ ਵਾਧਾ ਹੋਇਆ |


ਦੇਰ ਸ਼ਾਮ ਇਸ ਮਸਜਿਦ ਦੇ ਮੁੱਖ ਇਮਾਮ ਮਹੰਮਦ ਇਰਸ਼ਾਦ ਨੇ ਮੀਡੀਆ ਨਾਲ ਗੱਲਵਾਤ ਕਰਦ ਹੋਏ ਕਿਹਾ ਕਿ ਇਹ ਘਟਨਾ ਪੁਲੀਸ਼ ਵੱਲੋਂ ਬੇਧਿਆਨੀ ਵਿਚ ਹੋਈ ਹੈ ਤੇ ਪੁਲੀਸ਼ ਦਾ ਨਿਸ਼ਾਨਾ ਮਸਜਿਦ ਨਹੀ ਸੀ। ਇਸੇ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲੀਸ ਇਸ ਘਟਨਾ ਲਈ ਆਮ ਮੁਆਫੀ ਮੰਗੇ ਅਤੇ ਹਾਂਗਕਾਂਗ ਮੁੱਖੀ ਕੈਰੀ ਲੈਮ ਇਸ ਦੀ ਨਿਖੇਦੀ ਕਰਨ। ਯਾਦ ਰਹੇ ਹਾਂਗਕਾਂਗ ਵਿਚ 2 ਲੱਖ ਦੇ ਕਰੀਬ ਮੁਸਲਿਮ ਭਾਈਚਾਰਾ ਹੈ ਅਤੇ ਇਥੇ ਕਈ ਮਸਜਿਦਾਂ ਹਨ।
ਕੱਲ ਇਕ ਵਾਰ ਫਿਰ ਸ਼ਾਤਮਈ ਸੁਰੂ ਹੋਇਆ ਵਿਖਾਵਾ ਕੁਝ ਸਮੇਂ ਬਾਅਦ ਹੀ ਹਿੰਸਕ ਹੋ ਗਿਆ। ਵਿਖਾਵਕਾਰੀਆਂ ਨੇ ਕਈ ਚੀਨੀ ਪੱਖੀ ਕਾਰੋਬਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਦੇ ਹੋਏ ਭੰਨਤੋੜ ਕੀਤੀ ਅਤੇ ਅੱਗਾਂ ਲਾਈਆਂ। ਵਿਖਾਵਾਕਾਰ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕੁੱਲ 350,000 ਲੋਕਾਂ ਨੇ ਹਿੱਸਾ ਲਿਆ