ਹਾਂਗਕਾਂਗ ‘ਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਭਾਰਤੀ ਭਾਈਚਾਰੇ ਵਲੋਂ ਸ਼ਾਂਤੀ ਸੰਦੇਸ਼

0
1180

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਵਿਚ ਹਵਾਲਗੀ ਬਿੱਲ ਵਿਰੋਧੀ ਪ੍ਰਦਰਸ਼ਨ ਪੰਜਵੇਂ ਮਹੀਨੇ ਵਿਚ ਦਾਖ਼ਲ ਹੁੰਦਿਆਂ ਜਿਥੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੁੰਦੇ ਹਿੰਸਕ ਟਕਰਾਅ ਖਤਰਨਾਕ ਰੂਪ ਧਾਰਨ ਕਰ ਰਹੇ ਹਨ, ਉਥੇ ਹਾਂਗਕਾਂਗ ਵਸਦੇ ਭਾਰਤੀ ਭਾਈਚਾਰੇ ਵਲੋਂ ਭਾਰਤੀਆਂ ਦੇ ਹਾਂਗਕਾਂਗ ਵਿਚਕਾਰ ਵੱਡੀ ਵਪਾਰਕ ਇਮਾਰਤ ਚੁੰਗਕਿੰਗ ਮੈਨਸ਼ਨ ਦੇ ਬਾਹਰ ਠੰਢੇ ਜਲ ਵਰਤਾ ਕੇ ਅਤੇ ਗਾਇਕੀ ਰਾਹੀਂ ਹਾਂਗਕਾਂਗ ਦੀ ਹਮਾਇਤ ਕਰਦਿਆਂ ਸ਼ਾਂਤੀ ਸੰਦੇਸ਼ ਪ੍ਰਵਾਹਿਤ ਕੀਤੇ | ਕੱਲ੍ਹ ਸ਼ਾਮ ਮੈਟਰੋ ਸਟੇਸ਼ਨ ਲਾਗੇ ਲੈਨਿਨਵਾਲ ਬਣਾਈ ਇਕ ਵਿਅਕਤੀ ‘ਤੇ ਛੁਰੇਬਾਜ਼ੀ ਦੀ ਘਟਨਾ ਵੀ ਵਾਪਰੀ ਅਤੇ ਬੀਤੇ ਦਿਨੀਂ ਹਾਂਗਕਾਂਗ ਦੇ ਵਿਗੜੇ ਹਾਲਾਤ ਦੀ ਜ਼ਿੰਮੇਵਾਰੀ ਦੇ ਇਲਜ਼ਾਮਾਂ ਦੇ ਚਲਦਿਆਂ ਹਾਂਗਕਾਂਗ ਯੂਨੀਵਰਸਿਟੀ ਵਲੋਂ 90 ਫੀਸਦੀ ਵੋਟਿੰਗ ਰਾਹੀਂ ਕੈਰੀ ਲੈਮ ਨੂੰ ਯੂਨੀਵਰਸਿਟੀ ਦੇ ਮੁਖੀ ਦੇ ਅਹੁਦੇ ਤੋਂ ਲਾਹੁਣ ਦੀ ਹਮਾਇਤ ਪੇਸ਼ ਕੀਤੀ | ਹਾਂਗਕਾਂਗ ਵਸਦਾ ਭਾਰਤੀ ਭਾਈਚਾਰਾ ਹੁਣ ਤੱਕ ਭਾਵੇਂ ਖੁੱਲ੍ਹ ਕੇ ਕਿਸੇ ਧਿਰ ਦੇ ਹੱਕ ‘ਚ ਨਹੀਂ ਵਿਚਰਿਆ ਪਰ ਗੁਰਦੁਆਰੇ ਵਿਚ ਸ਼ਾਂਤੀ ਲਈ ਹੋਈ ਅਰਦਾਸ ਅਤੇ ਭਾਰਤੀ ਭਾਈਚਾਰੇ ਵਲੋਂ ਹਿੰਸਾ ਵਿਰੋਧੀ ਸ਼ੁਰੂ ਕੀਤੀਆਂ ਅੰਸ਼ਕ ਮੁਹਿੰਮਾਂ ਵਿਚ ਹਾਂਗਕਾਂਗ ਦੀ ਹਮਾਇਤ ਕਰਦਿਆਂ ਦੋਵਾਂ ਧਿਰਾਂ ਲਈ ਸ਼ਾਂਤੀ ਸੰਦੇਸ਼ ਦਿੱਤੇ ਜਾਂਦੇ ਹਨ |