ਲੈਨ ਕੁਆਈ ਫੁੰਗ ਏਰੀਏ ਵਿਚ ਗੱਡੀਆਂ ਤੇ ਰੋਕ, ਅੱਤਵਾਦ ਰੋਕੂ ਸਾਵਧਾਨੀ

0
671

ਹਾਂਗਕਾਂਗ 31 ਅਤੂਬਰ 2017(ਗਰੇਵਾਲ) : ਅੱਜ 31 ਅਤਕੂਬਰ ਹੈ , ਦਨੁੀਆਂ ਭਰ ਦੀਆਂ ਤਰਾਂ ਹੀ ਹਾਂਗਕਾਂਗ ਵਿਚ ਵੀ ਹੈਲੋਵੀਨ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਅੱਜ ਸਾਮ ਸੈਟਰਲ ਸਥਿਤ ਲੈਨ ਕੁਆਈ ਫੁੰਗ ਇਲਾਕੇ ਵਿਚ ਸਭ ਤੋ ਵੱਧ ਭੀੜ ਹੋਵੇਗੀ। ਇਸ ਲਈ ਪੁਲੀਸ ਨੇ ਹਰ ਸਾਲ ਦੀ ਤਰਾਂ ਹੀ ਕਈ ਤਰਾ ਦੇ ਪ੍ਰਬੰਧ ਕੀਤੇ ਹਨ। ਇਨਾਂ ਤੋ ਇਲਾਵਾ ਇਸ ਵਾਰ ਨਵਾਂ ਇਹ ਹੈ ਕਿ ਇਸ ਇਲਾਕੇ ਵਿਚ ਕਾਰਾਂ ਦੇ ਜਾਣ ਤੇ ਰੋਕ ਲਗਾਈ ਗਈ ਹੈ। ਅਜਿਹਾ ਦੁਨੀਆਂ ਦੇ ਕਈ ਹਿਸਿਆ ਵਿੱਚ ਅੱਤਵਾਦੀਆਂ ਵੱਲੋ ਭੀੜ ਤੇ ਵਾਹਨ ਚੜਾਉਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੀਤਾ ਗਿਆ ਹੈ। ਭਾਵੇ ਹਾਂਗਕਾਂਗ ਵਿਚ ਅੱਤਵਾਦ ਦਾ ਕੋਈ ਖਤਰਾ ਨਹੀਂ ਹੈ ਪਰ ਫਿਰ ਵੀ ਪੁਲੀਸ ਹਰ ਤਰਾਂ ਦੀ ਚੌਕਸੀ ਵਰਤ ਰਹੀ ਹੈ। ਇਸ ਕੰਮ ਲਈ ਵਿਸੇਸ ਬਰੀਅਰ ਲਗਾਏ ਜਾ ਰਹੇ ਹਨ ਜਿਨਾਂ ਨਾਲ ਗੱਡੀ ਥਾਂ ਤੇ ਹੀ ਰੁਕ ਜਾਦੀ ਹੈ। ਲੈਨ ਕੁਆਈ ਫੁੰਗ ਇਲਾਕੇ ਵਿਚ ਅੱਜ 600 ਪੁਲੀਸ਼ ਕਰਮੀ ਡਿਉਟੀ ਤੇ ਤੈਨਾਤ ਕੀਤੇ ਗਏ ਹਨ।