15 ਅਗਸਤ (ਪੰਜਾਬੀ ਚੇਤਨਾ ਹਾਂਗਕਾਂਗ) ਪਿਛਲੇ ਦਿਨੀ ਸਤਰੰਗ ਇੰਟਰਟੇਨਰਜ਼ ਤੇ ਬੁੱਟਰ ਐਸੋਸੀਏਟਸ ਵੱਲੋਂ ਸਾਂਝੇ ਤੌਰ ਤੇ ਹਰ ਸਾਲ ਦੀ ਤਰਾਂ ਤੀਆਂ ਦਾ ਮੇਲਾ “ਰੂਹ ਪੰਜਾਬ ਦੀ -7” ਮਨਾਇਆ ਗਿਆ। ਜਿਸ ਵਿੱਚ ਹਾਂਗਕਾਂਗ ਦੇ ਲੋਕਲ “ਫੰਨਜਾਬੀ” ਭੰਗੜਾ ਕਲੱਬ ਤੇ ਛੋਟੇ ਛੋਟੇ ਬੱਚਿਆਂ ਨੇ ਆਪਣੀ ਕਲਾ ਨਾਲ ਮੇਲੇ ਚ ਰੰਗ ਭਰਿਆ, ਪੰਜਾਬ ਤੋਂ ਮੇਲੇ ਚ ਉਚੇਚੇ ਤੌਰ ਤੇ ਪਹੁੰਚੀ ਮਸ਼ਹੂਰ ਗਾਇਕਾ ਨੇਹਾ ਸ਼ਰਮਾ ਨੇ ਆਪਣੇ ਕਲਾ ਦੇ ਜੌਹਰ ਦਿਖਾਏ ਤੇ ਮੇਲੇ ਚ ਪਹੁੰਚੀਆਂ ਔਰਤਾਂ ਨੂੰ ਪਿੜ ਚ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਸਾਲ ਵੀ ਪਿਛਲੇ ਸਾਲ ਦੀ ਤਰਾਂ ਸਾਰਾ ਸਾਲ ਕੰਮਾਂ ਕਾਰਾਂ ਵਿੱਚ ਰੁਝੀਆਂ ਔਰਤਾਂ ਨੇ ਖੂਬ ਅਨੰਦ ਮਾਣਿਆ, ਇਸ ਮੇਲੇ ਦੀ ਖਾਸੀਅਤ ਰਹੀ ਕਿ ਵੱਡੇ ਹਾਲ ਹੋਣ ਦੇ ਕਾਰਨ ਬੱਚੇ ਤੇ ਔਰਤਾਂ ਨੇ ਖੁੱਲੇ ਮੈਦਾਨ ਵਾਂਗ ਤੀਆਂ ਦਾ ਅਨੰਦ ਮਾਣਿਆਂ । ਇਸ ਪ੍ਰੋਗਰਾਮ ਚ ਲੱਕੀ ਡਰਾਅ ਵੀ ਕੱਢੇ ਗਏ, ਸਭ ਤੋਂ ਵੱਡਾ ਇਨਾਮ ਭਾਰਤ ਦੀ ਆਉਣ ਜਾਣ ਦੀ ਟਿਕਟ ਸੀ ਤੇ ਨਗਦ ਇਨਾਮ $5000,$3000,$2000 ਅਤੇ ਸੋਨੇ ਦੇ ਗਹਿਣੇ ਵੀ ਦਿੱਤੇ ਗਏ, ਇਸ ਮੇਲੇ ਚ ਔਰਤਾਂ ਅਤੇ ਬੱਚਿਆਂ ਦੇ ਖਾਣ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ, ਇਸ ਮੇਲੇ ਚ ਖਾਸ ਇਹ ਸੀ ਇਹ ਸਾਰੇ ਮੇਲੇ ਦਾ ਪ੍ਰਬੰਧ ਚਾਹੇ ਸਤਰੰਗ ਤੇ ਬੁੱਟਰ ਟੀਮ ਵੱਲੋਂ ਕੀਤਾ ਗਿਆ, ਪਰ ਇਹ ਸਾਰਾ ਮੇਲਾ ਸਹਿਯੋਗੀਆਂ ਵੱਲੋਂ ਸਪਾਂਸਰਡ ਸੀ, ਅਖੀਰ ਸਹਿਯੋਗੀ ਸੱਜਣਾ ਦਾ ਮਾਣ ਸਤਿਕਾਰ ਕੀਤਾ ਗਿਆ, ਮੇਲੇ ਤੇ ਅਖੀਰ ਤੇ ਮੇਲੇ ਚ ਆਈਆਂ ਔਰਤਾਂ ਵੱਲੋਂ ਮੇਲੇ ਦੇ ਪ੍ਰਬੰਧਕਾਂ ਤੋਂ ਅਗਲੇ ਸਾਲ ਮੇਲਾ ਕਰਵਾਉਣ ਦਾ ਵਾਅਦਾ ਲਿਆ ਗਿਆ, ਸਟੇਜ ਦੀ ਕਾਰਗੁਜਾਰੀ ਹਰ ਸਾਲ ਦੀ ਤਰਾਂ ਇੰਦਰਜੀਤ ਧਾਲੀਵਾਲ ਨੇ ਤਵਲੀਨ ਨਾਲ ਆਪਣੇ ਵੱਖਰੇ ਅੰਦਾਜ਼ ਨਾਲ ਨਿਭਾਈ। ਮੁਕਦੀ ਗੱਲ ਇਹ ਅਗਲੇ ਸਾਲ ਦੇ ਮੇਲੇ ਦੇ ਆਉਣ ਤੱਕ ਆਪਣੀਆਂ ਯਾਦਾਂ ਛੱਡਣ ਚ ਕਾਮਯਾਬ ਰਿਹਾ।