ਹਾਂਗਕਾਂਗ ‘ਚ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ

0
635

ਹਾਂਗਕਾਂਗ (ਜੰਗ ਬਹਾਦਰ ਸਿੰਘ)- ਹਾਂਗਕਾਂਗ ਵਸਦੇ ਹਿੰਦੂ ਭਾਈਚਾਰੇ ਵਲੋਂ ਹੈਪੀ ਵੈਲੀ ਮੰਦਰ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਜਨਮਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ | ਇਸ ਮੌਕੇ ਮੰਦਰ ਦੇ ਪੁਜਾਰੀ ਸ੍ਰੀ ਦੀਪਕ ਸ਼ਰਮਾ ਦੀ ਅਗਵਾਈ ਵਿਚ ਸਾਰੀ ਰਾਤ ਹੋਈ ਪੂਜਾ ਅਰਚਨਾ ‘ਚ ਕਰੀਬ 600 ਤੋਂ ਵੱਧ ਭਗਤਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਭਜਨ ਬੰਦਗੀ ਦੇ ਨਾਲ ਸ੍ਰੀ ਕ੍ਰਿਸ਼ਨ ਜਨਮ ਲੀਲ੍ਹਾ ਤੇ ਕਥਾ ਕੀਤੀ ਗਈ ਅਤੇ ਸ੍ਰੀ ਕਿ੍ਸ਼ਨ ਦੇ ਜਨਮ ਦਿ੍ਸ਼ ਸਜਾਵਟ ਰਾਹੀਂ ਪੇਸ਼ ਕਰਨ ਦੇ ਨਾਲ ਦੀਪ ਮਾਲਾ ਕੀਤੀ ਗਈ | ਹੈਪੀ ਵੈਲੀ ਸਥਿਤ ਮੰਦਰ ਹਾਂਗਕਾਂਗ ਦਾ ਸਭ ਤੋਂ ਪੁਰਾਤਨ ਮੰਦਰ ਹੈ ਅਤੇ ਇਸ ਮੰਦਰ ਸਮੇਤ ਚਿਮਚਾ-ਲੂਈ ਮੰਦਰ ਵਾਸਤੇ ਹੋਰ ਬਹੁਤ ਸਾਰੀਆਂ ਥਾਵਾਂ ‘ਤੇ ਭਾਰਤੀ ਭਾਈਚਾਰੇ ਵਲੋਂ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ |