ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਭ ਤੋਂ ਵੱਧ ਪ੍ਰਭਾਵ ਉਨ੍ਹਾਂ ਪਟਾਕਾ ਕਾਰੋਬਾਰੀਆਂ ‘ਤੇ ਪਿਆ ਹੈ ਜੋ ਦੀਵਾਲੀ ਲਈ ਪਟਾਕਿਆਂ ਦੀ ਖਰੀਦ ਕਰ ਚੁੱਕੇ ਹਨ। ਰੋਸ ‘ਚ ਆਏ ਅਤੇ ਮਾਯੂਸ ਪਟਾਕਾ ਕਾਰੋਬਾਰੀਆਂ ਦੇ ਅੱਗੇ ਰੋਜ਼ੀ-ਰੋਟੀ ਦੀ ਸਮੱਸਿਆ ਆ ਗਈ ਹੈ। ਪਟਾਕਾ ਕਾਰੋਬਾਰੀ ਜੋ ਥੋਕ ‘ਚ ਪਟਾਕੇ ਖਰੀਦ ਚੁੱਕੇ ਹਨ। ਅਦਾਲਤ ਦੇ ਇਸ ਫੈਸਲੇ ਨੂੰ ਗ਼ੈਰ-ਜ਼ਰੂਰੀ ਅਤੇ ਆਧਾਰਹੀਣ ਕਰਾਰ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੁਰਾਣਾ ਆਦੇਸ਼ ਹੀ ਮੁੜ ਲਾਗੂ ਕਰਨਾ ਸੀ ਤਾਂ ਪਾਬੰਦੀ ਕਿਉਂ ਹਟਾਈ ਗਈ। ਪਟਾਕਾ ਕਾਰੋਬਾਰੀਆਂ ਨੇ ਇਸ ਫੈਸਲੇ ਤੋਂ ਪਹਿਲਾਂ ਹੀ ਥੋਕ ‘ਚ ਸਟਾਕ ਇਕੱਠਾ ਕਰ ਲਿਆ ਸੀ।