ਭਾਰਤ ਤੇ ਜਾਪਾਨ ਵਿਚਕਾਰ ‘ਓਪਨ ਸਕਾਈ’ ਸਮਝੌਤਾ

0
302

ਗਾਂਧੀਨਗਰ, 14 ਸਤੰਬਰ : ਭਾਰਤ ਅਤੇ ਜਾਪਾਨ ਵਿਚਕਾਰ ਅੱਜ ਹੋਏ ਸਮਝੌਤਿਆਂ ਵਿੱਚ ‘ਓਪਨ ਸਕਾਈ’ ਸਮਝੌਤਾ ਵੀ ਸ਼ਾਮਲ ਹੈ, ਜਿਸ ਤਹਿਤ ਦੋਵੇਂ ਭਾਰਤ ਅਤੇ ਜਾਪਾਨ ਦੀਆਂ ਹਵਾਈ ਕੰਪਨੀਆਂ ਦੋਵਾਂ ਦੇਸ਼ਾਂ ਦਰਮਿਆਨ ਅਣਗਿਣਤ ਹਵਾਈ ਉਡਾਣਾਂ ਸ਼ੁਰੂ ਕਰ ਸਕਣਗੀਆਂ। ਇਹ ਸਮਝੌਤਾ ਕੌਮੀ ਸ਼ਹਿਰੀ ਹਵਾਬਾਜ਼ੀ ਨੀਤੀ, 2016 ਅਧੀਨ ਕੀਤਾ ਗਿਆ ਹੈ, ਜਿਸ ਤਹਿਤ ਸਾਰਕ ਦੇਸ਼ਾਂ ਵਿੱਚ ‘ਓਪਨ ਸਕਾਈ’ ਸੇਵਾ ਦੀ ਸਹੂਲਤ ਹੈ ਤੇ ਇਹ ਸਮਝੌਤਾ ਹੋਰ ਦੇਸ਼ਾਂ ਨਾਲ ਵੀ ਕੁਝ ਵੱਖਰੀਆਂ ਸ਼ਰਤਾਂ ਤਹਿਤ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਦੋਹਾਂ ਦੇਸ਼ਾਂ ਵਿੱਚ ਹਵਾਈ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਵਿੱਚ ਜਾਪਾਨੀ ਹਵਾਈ ਕੰਪਨੀ ਜਾਪਾਨ ਏਅਰਲਾਈਨਜ਼ ਤੇ ਆਲ ਨੀਪੋਨ ਏਅਰਵੇਜ਼ ਅਤੇ ਭਾਰਤੀ ਹਵਾਈ ਕੰਪਨੀਆਂ ਵਿੱਚ ਏਅਰ ਇੰਡੀਆ ਤੇ ਜੈੱਟ ਏਅਰਵੇਜ਼ ਸ਼ਾਮਲ ਹਨ। ਭਾਰਤ ਵੱਲੋਂ ਪਿਛਲੇ ਸਾਲ ਇਹ ਸਮਝੌਤਾ ਗਰੀਸ, ਫਿਨਲੈਂਡ, ਸਪੇਨ, ਸ੍ਰੀਲੰਕਾ ਸਣੇ ਸੱਤ ਦੇਸ਼ਾਂ ਨਾਲ ਕੀਤਾ ਗਿਆ ਹੈ ਤੇ 2005 ਵਿੱਚ ਅਜਿਹਾ ਸਮਝੌਤਾ ਅਮਰੀਕਾ ਨਾਲ ਵੀ ਕੀਤਾ ਗਿਆ ਸੀ। -ਪੀਟੀਆਈ