ਵਰਤ ਨਾ ਰੱਖਣ ਤੇ ਪਤਨੀ ਨੂੰ ਜਖਮੀ ਕੀਤਾ, ਆਪ ਕੀਤੀ ਖੁਦਕਸ਼ੀ

0
454

ਦਿੱਲੀ: ਕੱਲ ਦੇਸ਼ ਭਰ ਵਿਚ ਔਰਤਾਂ ਵੱਲੋਂ ਆਪਣੇ ਪਤੀਆਂ ਦੀ ਲੰਮੀ ਉਮਰ ਲਈ ਵਰਤ ਰੱਖਿਆ ਗਿਆ। ਇਸੇ ਦੌਰਾਨ ਦਿੱਲੀ ਦੇ ਰੋਹਿਨੀ ਇਲਾਕੇ ਵਿਚ ਰਹਿਦੇ 32 ਸਾਲਾ ਜਸਵਿੰਦਰ ਸਿੰਘ ਨਾਮੀ ਵਿਅਕਤੀ ਦਾ ਅਪਣੀ ਪਤਨੀ ਨਾਲ ਵਰਤ ਨਾ ਰੱਖਣ ਕਾਰਨ ਝਗੜਾ ਹੋ ਗਿਆ ਤੇ ਇਸ ਦੌਰਾਨ ਉਸ ਨੇ ਆਪਣੀ ਪਤਨੀ ਦੇ ਚਾਕੂ ਮਾਰ ਦਿੱਤਾ। ਔਰਤ ਦੀਆਂ ਚੀਕਾਂ ਸੁਣ ਜੇ ਜਦ ਕੁਝ ਲੋਕ ਉਨਾਂ ਨੇ ਨੇੜੈ ਆਏ ਤਾਂ ਉਸ ਨੇ ਇਮਾਰਤ ਤੋ ਛਾਲ ਮਾਰ ਕੇ ਖੁਦਕਸ਼ੀ ਕਰ ਲਈ। ਇਸ ਝਗੜੇ ਦੋਰਾਨ ਉਨਾਂ ਦੀ 4 ਸਾਲਾ ਦੀ ਧੀ ਉਨਾਂ ਦੇ ਕੋਲ ਹੀ ਸੀ। ਔਰਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਲਪਤਾਲ ਵਿਚ ਦਾਖਲ ਕਰਵਾਇਆ ਜਿਥੇ ਹੋਸ਼ ਆਉਣ ਤੋ ਬਾਅਦ ਉਸ ਨੇ ਇਹ ਸਾਰੀ ਕਹਾਣੀ ਦੱਸੀ। ਇਹ ਵੀ ਖਬਰਾਂ ਹਨ ਕਿ ਪਤਨੀ ਪਤੀ ਵਿਚ ਕੁਝ ਸਮੇ ਤੋ ਕੋਈ ਝਗੜਾ ਚੱਲ ਰਿਹਾ ਸੀ ਜਿਸ ਕਾਰਨ ਪਤੀ ਉਸ ਤੋ ਦੂਰ ਕਿਸੇ ਹੋਰ ਥਾ ਰਹਿਦਾ ਸੀ।