ਹਾਂਗਕਾਂਗ : ਚੀਨ ਦਾ ਬਕਾਇਆ ਵਿਦੇਸ਼ੀ ਕਰਜ਼ ਵਧ ਕੇ ਲਗਾਤਾਰ ਦੂਜੀ ਤਿਮਾਹੀ ‘ਚ ਵਧ ਕੇ 1560 ਅਰਬ ਡਾਲਰ ਹੋ ਗਿਆ ਹੈ। ਰੈਗੂਲੇਟਰੀ ਸਟੇਟ ਐਡਮਿਨੀਸਟ੍ਰੇਸ਼ਨ ਆਫ ਫਾਰਨ ਐਕਸਚੇਂਜ ਐੱਸ.ਏ.ਐੱਫ.ਈ. ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਹੈ।
ਬਿਆਨ ‘ਚ ਕਿਹਾ ਗਿਆ ਹੈ ਕਿ ਜੂਨ ‘ਦੇ ਆਖਿਰ ‘ਚ ਇਹ ਕਰਜ਼ 1560 ਅਰਬ ਡਾਲਰ ਰਿਹਾ ਜੋ ਕਿ ਪਹਿਲੀ ਤਿਮਾਹੀ ਦੀ ਤੁਲਨਾ ‘ਚ 8.7 ਫੀਸਦੀ ਵਧ ਹੈ। ਜਾਣਕਾਰੀ ਮੁਤਾਬਕ ਚੀਨ ਦੇ ਇਸ ਵਿਦੇਸ਼ੀ ਕਰਜ਼ ਦਾ ਵੱਡਾ ਹਿੱਸਾ ਘੱਟ ਮਿਆਦ ‘ਚ ਦੇਣਯੋਗ ਹੈ।