ਪਲੇਅਬੁਆਏ ਮੈਗਜ਼ੀਨ ਦੇ ਫਾਊਂਡਰ ਹਿਊਗ ਹੇਫਨਰ ਦਾ ਬੀਤੇ ਦਿਨ 91 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ। ਗਲੈਮਰਸ ਲਾਈਫ ਜੀਊਣ ਵਾਲੇ ਹੇਫਨਰ ਦਾ ਘਰ ‘ਪਲੇਅਬੁਆਏ ਮੈਂਸ਼ਨ’ ਵੀ ਉਨ੍ਹਾਂ ਵਾਂਗ ਕਾਫੀ ਚਰਚਿਤ ਰਿਹਾ। ਮੈਂਸ਼ਨ ‘ਚ ਉਹ ਹਰ ਇਕ ਚੀਜ਼ ਮੌਜੂਦ ਸੀ, ਜਿਸ ਨੂੰ ਹੇਫਨਰ ਪਸੰਦ ਕਰਦੇ ਸਨ। ਹੇਫਨਰ ਦੀ ਲਾਈਫਸਟਾਈਲ ਸ਼ਾਨਦਾਰ ਸੀ ਅਤੇ ਆਪਣੇ ਆਖਿਰੀ ਸਮੇਂ ਤੱਕ ਉਹ ਐਕਟਿਵ ਰਹੇ।
ਇਕ ਸਮਾਂ ਅਜਿਹਾ ਵੀ ਸੀ ਜਦੋਂ ਪਲੇਅਬੁਆਏ ਮੈਂਸ਼ਨ ‘ਚ ਰਹਿਣ ਵਾਲੀਆਂ ‘ਬਨੀ ਗਰਲਜ਼’ (ਵੇਟਰੈੱਸ ਜਾਂ ਖਾਸ ਧਿਆਨ ਰੱਖਣ ਵਾਲੀਆਂ ਕੁੜੀਆਂ) 9 ਵਜੇ ਤੋਂ ਬਾਅਦ ਕਿਤੇ ਨਹੀਂ ਜਾ ਸਕਦੀਆਂ ਸਨ ਤੇ ਨਾ ਹੀ ਉਨ੍ਹਾਂ ਨੂੰ ਕੋਈ ਮਿਲਣ ਆ ਸਕਦਾ ਸੀ। ਗਲੈਮਰ ਦੀ ਇਸ ਚਕਾਕੌਂਧ ਦਾ ਸੱਚ ਇਹ ਵੀ ਹੈ ਕਿ ਇਨ੍ਹਾਂ ਮਾਡਲਜ਼ ਲਈ ਪਲੇਅਬੁਆਏ ਮੈਂਸ਼ਨ ਕਿਸੇ ਸੋਨੇ ਦੀ ਜੇਲ ‘ਤੋਂ ਘੱਟ ਨਹੀਂ ਸੀ। ਪਲੇਅਬੁਆਏ ਮੈਂਸ਼ਨ ‘ਚ ਰਹਿ ਚੁੱਕੀਆਂ ਬਨੀ ਗਰਲਜ਼ ਨੇ ਖੁਲਾਸਾ ਕੀਤਾ ਸੀ ਕਿ ਮੈਂਸ਼ਨ ਦੇ ਦੂਜੇ ਫਲੋਰ ‘ਤੇ ਬਣੇ ਬੈਡਰੂਮ ਦੀ ਹਾਲਤ ਬਹੁਤ ਖਰਾਬ ਹੁੰਦੀ ਸੀ। ਸਫਾਈ ਨਹੀਂ ਰਹਿੰਦੀ ਸੀ ਤੇ ਬੈੱਡ ਦੀਆਂ ਚਾਦਰਾਂ ਗੰਦੀਆਂ ਰਹਿੰਦੀਆਂ ਸਨ ਪਰ ਹੇਫਨਰ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ। ਉਹ ਆਰਾਮ ਨਾਲ ਗੰਦੇ ਮਾਹੌਲ ‘ਚ ਰਹਿ ਲੈਂਦੇ ਸਨ। ਮੈਂਸ਼ਨ ‘ਚ ਹੋਣ ਵਾਲੀਆਂ ਪਾਰਟੀਜ਼ ਲਈ ਟਿਕਟ ਹੁੰਦੀ ਸੀ ਅਤੇ ਕਈ ਵਾਰ ਤਾਂ ਇਨ੍ਹਾਂ ਦੀ ਵਿਕਰੀ ਵੱਡੇ-ਵੱਡੇ ਹੋਟਲਜ਼ ‘ਚ ਕੀਤੀ ਜਾਂਦੀ ਸੀ ਪਰ ਹੇਫਨਰ ਇਨ੍ਹਾਂ ਪਾਰਟੀਜ਼ ਦਾ ਹਿੱਸਾ ਬਣਨਾ ਪਸੰਦ ਨਹੀਂ ਕਰਦੇ ਸਨ।
ਪਾਰਟੀਜ਼ ਦੀ ਜਗ੍ਹਾ ਹੇਫਨਰ ਨੂੰ ਕਲਾਸਿਕ ਫਿਲਮਾਂ ਦੇਖਣ ਦਾ ਸ਼ੌਕ ਸੀ। ਜਾਣਕਾਰੀ ਮੁਤਾਬਕ ਮੈਂਸ਼ਨ ‘ਚ ਇਕ ਜਗ੍ਹਾ ਅਜਿਹੀ ਬਣਾਈ ਗਈ ਸੀ ਜਿੱਥੇ ਗਰਮ ਪਾਣੀ ਦਾ ਝਰਨਾ ਸੀ ਅਤੇ ਧੀਮੀ ਰੋਸ਼ਨੀ ਦਾ ਮਾਹੌਲ ਕਾਫੀ ਰੋਮਾਂਟਿਕ ਲੱਗਦਾ ਸੀ ਪਰ ਇਹ ਜਗ੍ਹਾ ਸਫਾਈ ਨਾ ਹੋਣ ਦੇ ਕਾਰਨ ਕੁਝ ਲੋਕਾਂ ਲਈ ਲ਼ੲਗੋਿਨਨੳਰਿੲਸ ਨਾਂ ਦੀ ਬੀਮਾਰੀ ਦੇ ਸ਼ਿਕਾਰ ਹੋ ਗਏ ਸਨ। ਹੇਫਨਰ ਨੇ ਇਕ ਇੰਟਰਵਿਊ ‘ਚ ਖੁਦ ਕਬੂਲ ਕੀਤਾ ਸੀ ਕਿ ਉਨ੍ਹਾਂ ਦਾ ਰਿਸ਼ਤਾ ਲਗਭਗ 1000 ਔਰਤਾਂ ਨਾਲ ਰਿਹਾ।
ਪਲੇਅਬੁਆਏ ਮੈਂਸ਼ਨ ‘ਚ ਕਈ ਸੇਲੇਬ, ਆ ਕੇ ਵੀ ਰੁੱਕਦੇ ਸਨ ਅਤੇ ਉਨ੍ਹਾਂ ਦਾ ਖਿਆਲ ਰੱਖਣ ਲਈ ਬਨੀ ਗਰਲਸ ਨੂੰ ਭੇਜਿਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਹੇਫਨਰ ਨੂੰ ਜਾਨਵਰਾਂ ਨਾਲ ਖਾਸ ਲਗਾਅ ਸੀ ਅਤੇ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਮੈਂਸ਼ਨ ‘ਚ ਜੂ ਵੀ ਬਣਾ ਰੱਖਿਆ ਸੀ, ਜਿੱਥੇ ਕਈ ਤਰ੍ਹਾਂ ਦੇ ਜਾਨਵਰ ਸਨ। ਪਲੇਅਬੁਆਏ ਮੈਂਸ਼ਨ ਅਸਲ ‘ਚ ਹੇਫਨਰ ਦੀ ਪ੍ਰਾਪਟੀ ਦਾ ਹਿੱਸਾ ਨਹੀਂ ਸੀ ਬਲਕਿ ਇਹ ਇਕ ਕਿਰਾਏ ‘ਤੇ ਲਿਆ ਗਿਆ ਮੈਂਸ਼ਨ ਸੀ, ਜਿਸ ਦੀ ਕੀਮਤ ਲਗਭਗ 60 ਮੀਲੀਅਨ ਡਾਲਰ ਸੀ।