ਹਾਂਗਕਾਂਗ, 21 ਸਤੰਬਰ (ਜੰਗ ਬਹਾਦਰ ਸਿੰਘ)-ਸਤਰੰਗ ਇੰਟਰਟੇਨਰਜ਼ ਦੇ ਮਾਲਕ ਕਸ਼ਮੀਰ ਸਿੰਘ ਸੋਹਲ ਨੂੰ ਉਨ੍ਹਾਂ ਦੇ ਸਹੁਰਾ ਸਾਹਿਬ ਦਾ ਹਰਭਜਨ ਸਿੰਘ ਠਾਰੂ ਦੇ ਤਰਨਤਾਰਨ ਵਿਖੇ ਹੋਏ ਅਚਨਚੇਤ ਦਿਹਾਂਤ ਦੀ ਆਈ ਦੁਖਦਾਈ ਖਬਰ ਨਾਲ ਗਹਿਰਾ ਸਦਮਾ ਪਹੁੰਚਿਆ ਹੈ | ਹਰਭਜਨ ਸਿੰਘ ਠਾਰੂ ਹਾਂਗਕਾਂਗ ਦੇ ਵਸਨੀਕ ਸਨ ਅਤੇ ਕੁਝ ਸਮੇਂ ਲਈ ਪੰਜਾਬ ਗਏ ਹੋਏ ਸਨ, ਜਿੱਥੇ ਸੰਖੇਪ ਬਿਮਾਰੀ ਪਿੱਛੋਂ ਉਨ੍ਹਾਂ ਦਾ ਦਿਹਾਂਤ ਹੋ ਗਿਆ | ਹਰਭਜਨ ਸਿੰਘ ਆਪਣੇ ਪਿੱਛੇ ਤਿੰਨ ਪੁੱਤਰ ਅਮਰਬੀਰ ਸਿੰਘ, ਮਨਜੀਤ ਸਿੰਘ, ਵਿੱਕੀ ਚਾਈਨਾ ਅਤੇ ਚਾਰ ਧੀਆਂ ਰੁਪਿੰਦਰ ਕੌਰ, ਦਵਿੰਦਰ ਕੌਰ, ਸੁਖਵਿੰਦਰ ਕੌਰ ਅਤੇ ਮਨਿੰਦਰ ਕੌਰ ਨੂੰ ਛੱਡ ਗਏ ਹਨ | ਕਸ਼ਮੀਰ ਸਿੰਘ ਸੋਹਲ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਇਸ ਦੁਖਦਾਈ ਘੜੀ ਵਿਚ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਗਾਇਕ ਰਣਜੀਤ ਸਿੰਘ ਔਜਲਾ, ਸੁਖਚੈਨ ਸਿੰਘ, ਸਸ਼ੀਪਾਲ ਡੱਬ, ਡਾ. ਸੁਖਜੀਤ ਸਿੰਘ, ਰਣਬੀਰ ਸਿੰਘ ਰਾਣਾ, ਪਰਮਿੰਦਰ ਗਰੇਵਾਲ, ਨਵਤੇਜ ਸਿੰਘ ਅਟਵਾਲ, ਅਮਰਜੀਤ ਸਿੰਘ ਗਰੇਵਾਲ, ਜਗਤਾਰ ਸਿੰਘ ਗਿੱਲ, ਕੁਲਦੀਪ ਸਿੰਘ ਬੁੱਟਰ, ਨਿਰਦੀਪ ਸਿੰਘ ਅੱਤਕ, ਕੁਲਦੀਪ ਸਿੰਘ ਉਪਲ, ਸਤਪਾਲ ਸਿੰਘ ਮਾਲੂਵਾਲ ਅਤੇ ਹੋਰ ਪਤਵੰਤਿਆਂ ਦੇ ਨਾਂਅ ਸ਼ਾਮਿਲ ਹਨ