ਹਾਂਗਕਾਂਗ(ਪੰਜਾਬੀ ਚੇਤਨਾ) ਵੀਰਵਾਰ ਤੜਕੇ ਵਾਨ ਚਾਏ ਦੇ ਇੱਕ ਫਲੈਟ ਵਿੱਚ ਲੱਗੀ ਅੱਗ ਵਿੱਚ ਇੱਕ ਪਿਤਾ ਅਤੇ ਪੁੱਤਰ ਮ੍ਰਿਤਕ ਪਾਏ ਗਏ । ਪੁਲੀਸ ਨੇ ਇਸ ਅੱਗ ਨੂੰ ਸ਼ੱਕੀ ਮੰਨਿਆ ਹੈ ਜਿਸ ਵਿਚ ਪਿਤਾ ਦੀ ਸੜੀ ਹੋਈ ਲਾਸ਼ ਤੇ ਉਸ ਦੀ ਛਾਤੀ ਵਿੱਚ ਚਾਕੂ ਨਾਲ ਵਾਰ ਕੀਤੇ ਗਏ ਸਨ।
ਫਾਇਰਫਾਈਟਰਜ਼ ਨੂੰ ਸਵੇਰੇ ਲਗਭਗ 3 ਵਜੇ ਲੌਕਹਾਰਟ ਰੋਡ ‘ਤੇ ਕੈਮ ਲੋਕ ਬਿਲਲ਼ਿਡ ਵਿੱਚ ਬੁਲਾਇਆ ਗਿਆ, ਜਿਸਨਾਂ ਨੂੰ ਅੱਗ ਬੁਝਾਉਣ ਵਿੱਚ ਇੱਕ ਘੰਟੇ ਤੋਂ ਵੱਧ ਸਮਾਂ ਲੱਗਿਆ। ਇਮਾਰਤ ਵਿੱਚ ਰਹਿਣ ਵਾਲੇ 20 ਤੋਂ ਵੱਧ ਵਸਨੀਕਾਂ ਨੂੰ ਬਾਹਰ ਕੱਢਿਆ ਗਿਆ ।
ਪੁੱਤਰ ਦੀ ਉਮਰ 30 ਸਾਲ ਸੀ ਤੇ ਉਹ ਘਰ ਵਿੱਚ ਬੇਹੋਸ਼ ਪਾਇਆ ਗਿਆ ਅਤੇ ਬਾਅਦ ਵਿੱਚ ਉਸ ਨੂੰ ਰੂਟੋਨਜੀ ਹਸਪਤਾਲ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਜਦਕਿ ਚਾਕੂ ਦੇ ਜ਼ਖ਼ਮ ਤੋਂ ਪੀੜਤ 89 ਸਾਲਾ ਪਿਤਾ ਦੀ ਸੜੀ ਹੋਈ ਲਾਸ਼ ਫਲੈਟ ਦੇ ਅੰਦਰ ਮਿਲੀ ਸੀ ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਤੀਜੀ ਧਿਰ ਇਸ ਘਟਨਾ ਵਿੱਚ ਸ਼ਾਮਲ ਨਹੀਂ ਸੀ ਅਤੇ ਅੱਗ ਲੱਗਣ ਤੋਂ ਪਹਿਲਾਂ ਲੜਾਈ ਦੇ ਕੋਈ ਸੰਕੇਤ ਨਹੀਂ ਸਨ। ਇਹ ਕੇਸ ਹੁਣ ਵਾਨ ਚਾਏ ਕ੍ਰਾਈਮ ਯੂਨਿਟ ਦੁਆਰਾ ਜਾਚ ਕੀਤਾ ਜਾ ਹੈ।