ਦਿੱਲੀ: ਪਿਛਲੇ ਕੁਝ ਸਮੇ ਤੋਂ ਅਦਾਲਤਾਂ ਨੇ ਸਖਤੀ ਕਰਦਿਆ ਕਈ ਅਹਿਮ ਫੈਸਲੇ ਲਏ ਹਨ ਜਿਨਾਂ ਵਿਚੋ ਤਾਜ਼ਾ ਮਿਸਾਲ ਹੈ ਬਲਾਤਕਾਰੀ ਬਾਬੇ ਦੀ। ਇਸੇ ਸਖਤੀ ਤਹਿਤ ਹੁਣ ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ ਹੈ ਕਿ ਨੇਤਾਂ 5 ਸਾਲਾਂ ਵਿਚ ਇੰਨੇ ਅਮੀਰ ਕਿਵੇ ਹੋ ਜਾਦੇ ਹਨ? ਇਸ ਦੀ ਜਾਂਚ ਹੋਣੀ ਚਾਹੀਦੀ ਹੈ।ਇਸ ਪਾਸੇ ਵੱਲ ਕਈ ਵਾਰ ਧਿਆਨ ਦਵਾਉਣ ਤੋ ਬਾਅਦ ਵੀ ਕੇਦਰ ਸਰਕਾਰ ਇਸ ਕੰਮ ਤੋ ਕੰਨੀ ਕਿਉ ਕਤਰਾ ਰਿਹਾ ਹੈ। ਇਸ ਸਬੰਧੀ 289 ਲੀਡਰਾਂ ਵਿਰੱਧ ਆਈਆਂ ਸਕਾਇਤਾਂ ਦੀ ਜਾਂਚ ਰਿਪੋਰਟ ਅਦਾਲਤ ਨੇ ਕੇਦਰ ਤੋਂ ਮੰਗੀ ਹੈ।ਇਨਾਂ ਲੀਡਰਾਂ ਵਿਚ ਕਈ ਸੀਨੀਅਰ ਨੇਤਾਂ ਵੀ ਸਾਮਲ ਹਨ। ਅਦਾਲਤ ਅਨੁਸਾਰ ਕੁਝ ਨੇਤਾਵਾਂ ਦੀ ਜਾਇਦਾਦ ਵਿਚ 5 ਸਾਲਾਂ ਦੌਰਾਨ 500ਗੁਣਾ ਤੱਕ ਵੱਧਾ ਹੋਣ ਛੱਕ ਪਾਉਦਾ ਹੈ ਕਿ ਜੂਰਰ ਕੋਈ ਗਲਤ ਕੰਮ ਹੋ ਰਿਹਾ ਹੈ। ਇਹ ਰਿਪੋਰਟ ਪੇਸ਼ ਕਰਨ ਲਈ ਕੇਦਰ ਸਰਕਾਰ ਨੂੰ ਸਿਰਫ ਇਕ ਹਫਤੇ ਦਾ ਸਮਾ ਦਿਤਾ ਗਿਆ ਹੈ। ਇਸ ਮਸਲੇ ਸਬੰਧੀ ਇਕ ਐਨ ਜੀ ਓ ਨੇ ਜੂਨ 2015 ਵਿਚ ਅਦਾਲਤ ਵਿਚ ਅਰਜੀ ਦਿਤੀ ਸੀ ਜਿਸ ਤੇ ਬੁੱਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕੇਦਰ ਨੂੰ ਇਹ ਹਦਾਇਤ ਦਿੱਤੀ ਹੈ।