ਮਛੇਰਾ ਬਣਿਆ ਲੱਖਪਤੀ

0
118
ਭੁਵਨੇਸ਼ਵਰ, ਏਜੰਸੀ: ਉੜੀਸਾ ਦੇ ਭਦਰਕ ਜ਼ਿਲ੍ਹੇ ਦੇ ਚਾਂਦਬਲੀ ਇਲਾਕੇ ‘ਚ ਇਕ ਮਛੇਰੇ ਨੇ 32 ਕਿਲੋ ਵਜ਼ਨ ਦੀ ਮੱਛੀ ਫੜੀ। ਦੱਸਿਆ ਜਾ ਰਿਹਾ ਹੈ ਕਿ ਇਹ ਮੱਛੀ 3,20,000 ਰੁਪਏ ਵਿੱਚ ਵਿਕ ਗਈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਉੜੀਸਾ ‘ਚ 28 ਕਿਲੋ ਮੱਛੀ ਫੜੀ ਗਈ ਸੀ, ਜਿਸ ਦੀ ਕੀਮਤ 6 ਲੱਖ 44 ਹਜ਼ਾਰ ਦੱਸੀ ਜਾ ਰਹੀ ਹੈ। ਇਸ ਨੂੰ ਮੁੰਬਈ ਦੇ ਇਕ ਵਿਅਕਤੀ ਨੇ 23 ਹਜ਼ਾਰ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਸੀ। ਜਗਤਸਿੰਘਪੁਰ ਜ਼ਿਲ੍ਹੇ ਦੇ ਪਰਾਦੀਪ ਅਥਰਬੰਕੀ ਬਾਲੀ ਵਿੱਚ ਇਸ ਮੱਛੀ ਦੀ ਨਿਲਾਮੀ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਮਛੇਰਿਆਂ ਨੇ ਸਮੁੰਦਰ ਵਿੱਚੋਂ 4 ਤੋਲੀਆ ਬੋਰੋਈ ਮੱਛੀਆਂ ਫੜੀਆਂ ਸਨ। ਇਸ ਵਿੱਚੋਂ ਇਕ ਬਹੁਤ ਵੱਡੀ ਮੱਛੀ ਦੀ ਕੀਮਤ 6 ਲੱਖ ਤੋਂ ਵੱਧ ਸੀ। ਜਦਕਿ ਬਾਕੀ ਤਿੰਨ ਮੱਛੀਆਂ 4200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 1 ਲੱਖ 63 ਹਜ਼ਾਰ 800 ਰੁਪਏ ਵਿੱਚ ਵਿਕੀਆਂ। ਇਸ ਤਰ੍ਹਾਂ 4 ਤੋਲੀਆ ਬੋਰੋਈ ਮੱਛੀ 8 ਲੱਖ 7 ਹਜ਼ਾਰ 800 ਰੁਪਏ ਵਿੱਚ ਵਿਕ ਗਈ। ਇਹ ਜਾਣਕਾਰੀ ਉੜੀਸਾ ਦੇ ਫਿਸ਼ਰਮੈਨ ਐਸੋਸੀਏਸ਼ਨ ਨੇ ਦਿੱਤੀ।
ਸ਼ਿਬਾਜੀ ਕਬੀਰ ਨਾਮ ਦੇ ਇੱਕ ਮਛੇਰੇ ਨੇ ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਵਿੱਚ ਤੇਲੀਆ ਭੋਲਾ ਨਾਮ ਦੀ ਇਸ ਵਿਸ਼ਾਲ ਮੱਛੀ ਨੂੰ ਫੜਿਆ ਸੀ। ਦੀਘਾ ਵਿੱਚ ਇਸ ਮੱਛੀ ਦੀ ਬੋਲੀ ਲਗਾਈ ਗਈ ਸੀ।ਇਹ 55 ਕਿਲੋ ਦੀ ਮੱਛੀ 13 ਲੱਖ ਰੁਪਏ ਵਿੱਚ ਵਿਕ ਗਈ ਸੀ। ਇਸ ਨੂੰ ਇੱਕ ਵਿਦੇਸ਼ੀ ਫਰਮ ਨੇ ਖਰੀਦਿਆ ਸੀ। ਇਸ ਮੱਛੀ ਤੋਂ ਜੀਵਨ ਰੱਖਿਅਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਲਈ ਇਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹਨ। ਆਮ ਤੌਰ ‘ਤੇ ਇਹ ਮੱਛੀ ਡੂੰਘੇ ਸਮੁੰਦਰ ਵਿੱਚ ਪਾਈ ਜਾਂਦੀ ਹੈ ਪਰ ਕਈ ਵਾਰ ਇਹ ਸਮੁੰਦਰ ਦੇ ਕੰਢੇ ਆ ਜਾਂਦੀ ਹੈ।