ਮਹਿਲਾ ਦਿਵਸ ਤੇ ਰਾਜਸਥਾਨ ਸਰਕਾਰ ਦਾ ਅਜੀਬ ਐਲਾਨ

0
413

ਨਵੀਂ ਦਿੱਲੀ — ਮਹਿਲਾ ਦਿਵਸ ਤੋਂ ਪਹਿਲਾਂ ਔਰਤਾਂ ਨੂੰ ਲੈ ਕੇ ਭੇਦਭਾਵ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਸਰਕਾਰ ਨੇ ਕਾਲਜ ਜਾਣ ਵਾਲੀਆਂ 1 ਲੱਖ 86 ਹਜ਼ਾਰ ਲੜਕੀਆਂ ‘ਤੇ ਜੀਨਸ ਪੈਂਟ ਅਤੇ ਟੀ-ਸ਼ਰਟ ਪਹਿਨਣ ‘ਤੇ ਰੋਕ ਲਗਾ ਦਿੱਤੀ ਹੈ। ਹੁਣ ਕਾਲਜ ਵਿਚ ਵਿਦਿਆਰਥੀਆਂ ਲਈ ਸਿੱਖਿਆ ਸੈਸ਼ਨ 2018-19 ਤੋਂ ਡ੍ਰੈੱਸ ਕੋਡ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।

 ਰਾਜਸਥਾਨ ਉੱਚ ਸਿੱਖਿਆ ਵਿਭਾਗ ਦੇ ਫੈਸਲੇ ਵਿਚ ਕਾਲਜਾਂ ਨੂੰ ਡ੍ਰੈੱਸ ਦਾ ਰੰਗ ਨਿਰਧਾਰਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਫੈਸਲੇ ਤੋਂ ਬਾਅਦ ਰਾਜਸਥਾਨ ਵਿਚ ਲਗਭਗ 1,86,000 ਲੜਕੀਆਂ ‘ਤੇ ਡ੍ਰੈੱਸ ਲਈ ਸਲਵਾਰ ਕਮੀਜ਼ ਅਤੇ ਸਾੜ੍ਹੀ ਤੈਅ ਕੀਤੀ ਗਈ ਹੈ।
ਉੱਚ ਸਿੱਖਿਆ ਮੰਤਰੀ ਕਿਰਨ ਮਾਹੇਸ਼ਵਰੀ ਨੇ ਡ੍ਰੈੱਸ ਦਾ ਰੰਗ ਭਗਵਾ ਕਰਨ ਦੇ ਦੋਸ਼ਾਂ ‘ਤੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਨੇ ਕੋਈ ਰੰਗ ਤੈਅ ਨਹੀਂ ਕੀਤਾ ਹੈ। ਜੇ ਵਿਦਿਆਰਥੀਆਂ ਨੂੰ ਕੋਈ ਰੰਗ ਤੈਅ ਕਰਨਾ ਹੈ ਤਾਂ ਇਸਦਾ ਸਰਕਾਰ ਵਿਰੋਧ ਨਹੀਂ ਕਰੇਗੀ।