ਚੰਡੀਗਡ਼੍ਹ ਸਮੇਤ ਇਨ੍ਹਾਂ 13 ਸ਼ਹਿਰਾਂ ਨੂੰ ਪਹਿਲਾਂ ਮਿਲੇਗੀ 5G ਸੇਵਾ

0
381

ਨਵੀਂ ਦਿੱਲੀ (ਪੀਟੀਆਈ) : ਚਾਰੇ ਮਹਾਨਗਰਾਂ ਸਮੇਤ ਗੁਰੂਗ੍ਰਾਮ, ਲਖਨਊ, ਚੰਡੀਗਡ਼੍ਹ ਵਰਗੇ ਵੱਡੇ ਸ਼ਹਿਰਾਂ ਨੂੰ ਨਵੇਂ ਸਾਲ ’ਚ 5ਜੀ ਸੇਵਾ ਦੀ ਸੌਗਾਤ ਮਿਲੇਗੀ। ਦੂਰਸੰਚਾਰ ਵਿਭਾਗ (ਡੀਓਟੀ) ਮੁਤਾਬਕ ਦੂਰਸੰਚਾਰ ਆਪ੍ਰੇਟਰਾਂ ਨੇ ਵੱਡੇ ਸ਼ਹਿਰਾਂ ਵਿਚ 5ਜੀ ਪ੍ਰੀਖਣ ਸਥਾਨ ਸਥਾਪਤ ਕੀਤੇ ਹਨ ਅਤੇ ਅਗਲੇ ਸਾਲ ਇਨ੍ਹਾਂ ਸ਼ਹਿਰਾਂ ਵਿਚ ਸਭ ਤੋਂ ਪਹਿਲਾਂ ਇਹ ਸੇਵਾ ਲਾਂਚ ਕੀਤੀ ਜਾਵੇਗੀ।
ਡੀਓਟੀ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਬੈਂਗਲੁਰੂ, ਜਾਮਨਗਰ, ਅਹਿਮਦਾਬਾਦ, ਗਾਂਧੀਨਗਰ, ਹੈਦਰਾਬਾਦ ਅਤੇ ਪੁਣੇ ਵੀ 5ਜੀ ਸੇਵਾ ਦੀ ਅਗਲੇ ਸਾਲ ਸ਼ੁਰੂਆਤ ਹੋਵੇਗੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰਟੈੱਲ, ਜਿਓ ਅਤੇ ਵੋਡਾਫੋਨ ਆਈਡੀਆ ਨੇ ਗੁਰੂਗ੍ਰਾਮ, ਬੈਂਗਲੁਰੂ, ਕੋਲਕਾਤਾ, ਮੁੰਬਈ, ਚੰਡੀਗਡ਼੍ਹ, ਦਿੱਲੀ, ਜਾਮਨਗਰ, ਅਹਿਮਦਾਬਾਦ, ਗਾਂਧੀਨਗਰ, ਚੇਨਈ, ਹੈਦਰਾਬਾਦ, ਲਖਨਊ ਅਤੇ ਪੁਣੇ ਵਿਚ 5ਜੀ ਪ੍ਰੀਖਣ ਸਥਾਨ ਸਥਾਪਤ ਕੀਤੇ ਹਨ। ਇਨ੍ਹਾਂ ਸ਼ਹਿਰਾਂ ਵਿਚ ਅਗਲੇ ਸਾਲ ਸਭ ਤੋਂ ਪਹਿਲਾਂ 5ਜੀ ਸੇਵਾ ਸ਼ੁਰੂ ਹੋਵੇਗੀ।