2020 ਗਰਮੀਆਂ ਦੀਆਂ ਓਲੰਪਿਕ ਖੇਡਾਂ 23 ਜੁਲਾਈ ਤੋਂ 8 ਅਗਸਤ ਤੱਕ ਜਾਪਾਨ ਦੀ ਰਾਜਧਾਨੀ ਟੋਕਿਓ ਵਿਖੇ ਆਯੋਜਿਤ ਹੋਣਗੀਆਂ। ਇਸ ਤੋਂ ਇਲਾਵਾ ਪੈਰਾ ਓਲੰਪਿਕ ਖੇਡਾਂ 24 ਅਗਸਤ ਤੋਂ 25 ਸਤੰਬਰ ਦਰਮਿਆਨ ਹੋਣਗੀਆਂ।
ਇਨ੍ਹਾਂ ਖੇਡਾਂ ਦੌਰਾਨ ਕੋਵਿਡ ਰੋਕਣ ਲਈ ਬਹੁਤ ਸਾਰੇ ਉਪਾਅ ਕੀਤੇ ਗਏ ਹਨ।
ਜਪਾਨ ਦੀਆਂ ਸਰਹੱਦਾਂ ਵਿਦੇਸ਼ੀ ਲੋਕਾਂ ਲਈ ਬੰਦ ਕਰ ਦਿੱਤੀਆਂ ਗਈਆਂ ਹਨ, ਇਸ ਲਈ ਕੋਈ ਵੀ ਕੌਮਾਂਤਰੀ ਪ੍ਰਸ਼ੰਸਕ ਇੰਨ੍ਹਾਂ ਖੇਡਾਂ ਨੂੰ ਵੇਖਣ ਨਹੀਂ ਆ ਸਕਣਗੇ। ਸਥਾਨਕ ਪ੍ਰਸ਼ੰਸਕ ਵੀ ਇਸ ‘ਚ ਹਿੱਸਾ ਲੈ ਸਕਦੇ ਹਨ ਜਾਂ ਫਿਰ ਨਹੀਂ, ਇਸ ਸਬੰਧੀ ਫ਼ੈਸਲਾ ਨਹੀਂ ਹੋ ਸਕਿਆ ਹੈ।
ਅੰਤਰਰਾਸ਼ਟਰੀ ਖਿਡਾਰੀਆਂ ਅਤੇ ਸਹਾਇਤਾ ਅਮਲੇ ਦਾ ਜਪਾਨ ਲਈ ਰਵਾਨਾ ਹੋਣ ਤੋਂ ਪਹਿਲਾਂ ਅਤੇ ਇੱਥੇ ਪਹੁੰਚਣ ‘ਤੇ ਕੋਰੋਨਾ ਟੈਸਟ ਕੀਤਾ ਜਾਵੇਗਾ। ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਨੂੰ ਏਕਾਂਤਵਾਸ ‘ਚ ਰੱਖਿਆ ਜਾਵੇਗਾ ਪਰ ਸਥਾਨਕ ਲੋਕਾਂ ਤੋਂ ਦੂਰੀ ਕਾਇਮ ਰੱਖਣ ਲਈ ਜ਼ਰੂਰ ਹਦਾਇਤ ਦਿੱਤੀ ਜਾਵੇਗੀ।
ਡੈਲਟਾ ਵੇਰੀਐਂਟ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਯੂਕੇ ਨੂੰ ਜਪਾਨ ਨੇ ਰੈੱਡ ਟ੍ਰੇਵਲ ਸੂਚੀ ‘ਚ ਸ਼ਾਮਲ ਕੀਤਾ ਹੈ, ਜਿਸ ਕਰਕੇ ਜੀਬੀ ਖਿਡਾਰੀਆਂ ਨੂੰ ਕੁਆਰੰਟੀਨ ਕੀਤਾ ਜਾ ਸਕਦਾ ਹੈ।
ਸਹਾਇਤਾ ਅਮਲੇ ਅਤੇ ਮੀਡੀਆ ਦੇ ਮੈਂਬਰਾਂ ਸਮੇਤ ਯੂਕੇ ਤੋਂ ਆਉਣ ਵਾਲੇ ਲੋਕਾਂ ਨੂੰ ਤੁਰੰਤ ਹੀ ਆਪਣੇ ਆਪ ਨੂੰ 6 ਦਿਨਾਂ ਲਈ ਸਵੈ-ਇੱਛਾ ਨਾਲ ਏਕਾਂਤਵਾਸ ‘ਚ ਰੱਖਣਾ ਹੋਵੇਗਾ।
ਟੋਕਿਓ 2020 ਨੇ ਕਿਹਾ ਹੈ ਕਿ ਖਿਡਾਰੀਆਂ ਲਈ ਕੋਈ ਅਫਵਾਦ ਨਹੀਂ ਬਣਾਇਆ ਜਾਵੇਗਾ, ਪਰ ਟੀਮ ਜੀਬੀ ਦਾ ਕਹਿਣਾ ਹੈ ਕਿ ਉਹ ਸਥਿਤੀ ਨੂੰ ਜਲਦ ਸੁਲਝਾਉਣ ਦੀ ਉਮੀਦ ਕਰਦਾ ਹੈ। ਇਸ ਫ਼ੈਸਲੇ ਦੀ ਸਮੀਖਿਆ 1 ਜੁਲਾਈ ਨੂੰ ਹੋਵੇਗੀ।
ਖਿਡਾਰੀਆਂ ਨੂੰ ਵੀ ਟੀਕਾਕਰਨ ਦੀ ਜ਼ਰੂਰਤ ਨਹੀਂ ਹੈ, ਪਰ ਆਈਓਸੀ ਦੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਲਗਭਗ 80% ਖਿਡਾਰੀਆਂ ਦਾ ਟੀਕਾਕਰਨ ਹੋਇਆ ਹੋਵੇਗਾ। ਓਲੰਪਿਕ ‘ਚ ਸ਼ਾਮਲ ਹੋਣ ਵਾਲੇ ਪ੍ਰਤੀਭਾਗੀਆਂ ਦਾ ਰੋਜ਼ਾਨਾ ਹੀ ਟੈਸਟ ਹੋਵੇਗਾ।